ਵਾਸ਼ਿੰਗਟਨ ਡੀ.ਸੀ. (ਏਜੰਸੀ), ਜੁਲਾਈ 17, 2019 - ਮੰਗਲਵਾਰ ਨੂੰ ਅਮਰੀਕਾ ਨੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦਾ ਸਵਾਗਤ ਕੀਤਾ ਅਤੇ ਆਖਿਆ ਕਿ ਇਹ ਕਦਮ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਜੋੜਨ ਦਾ ਬਹੁਤ ਵਧੀਆ ਕਦਮ ਹੈ।
14 ਜੁਲਾਈ ਨੂੰ, ਭਾਰਤ ਅਤੇ ਪਾਕਿਸਤਾਨ ਨੇ ਕੋਰੀਡੋਰ 'ਤੇ ਆਪਣੇ ਮਤਭੇਦਾਂ ਨੂੰ ਘਟਾਉਣ ਲਈ ਦੂਜੀ ਵਾਰ ਮੀਟਿੰਗ ਦਾ ਆਯੋਜਨ ਕੀਤਾ ਸੀ। ਦੋਵੇਂ ਧਿਰਾਂ ਸ਼ਰਧਾਲੂਆਂ ਦੇ ਸੁਚਾਰੂ ਲਾਂਘੇ ਨੂੰ ਲੈ ਕੇ ਸਹਿਮਤ ਹੋਈਆਂ ਸਨ। ਕੋਰੀਡੋਰ ਦੀ ਉਸਾਰੀ ਬਾਰੇ ਇਕ ਸੁਆਲ ਦੇ ਜਵਾਬ ਵਿਚ, ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੋਰਗਨ ਔਰਟਗਾਸ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਇਕ ਚੰਗੀ ਖ਼ਬਰ ਹੈ ਅਤੇ "ਅਸੀਂ ਇਸ ਨੂੰ ਉਤਸ਼ਾਹਿਤ ਕਰਦੇ ਹਾਂ"
ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਕੁਝ ਵੀ ਪੀਪਲ ਟੂ ਪੀਪਲ ਰਿਸ਼ਤਿਆਂ ਨੂੰ ਵਧਾਉਂਦਾ ਹੈ, ਉਹ ਇਕ ਅਜਿਹੀ ਚੀਜ਼ ਹੈ, ਜਿਸਦੇ ਅਸੀਂ ਪੂਰੇ ਸਹਿਯੋਗੀ ਹਾਂ।
ਕੋਰੀਡੋਰ ਸਤੰਬਰ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।