ਮੈਕਸੀਕੋ ਸਿਟੀ, 19 ਜੁਲਾਈ 2019 - ਮੈਕਸੀਕੋ ਦੇ ਪੱਛਮੀ ਸੂਬੇ 'ਚ ਇਕ ਯਾਤਰੀਆਂ ਨਾਲ ਭਰੀ ਬੱਸ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਜਦਕਿ 21 ਜ਼ਖ਼ਮੀ ਹੋ ਗਏ। ਵਿਦੇਸ਼ੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ।
ਘਟਨਾ ਸਵੇਰ 7 ਵਜੇ (ਸਥਾਨਕ ਸਮਾਂ) ਰਾਜਧਾਨੀ ਟੇਪਿਕ ਨੂੰ ਪੋਰਟੋ ਵੈਲਡਾਟਾਰ ਦੇ ਪੈਸੀਫਿਕ ਕੋਸਟ ਰਿਜ਼ੋਰਟ ਨਾਲ ਜੋੜਨ ਵਾਲੀ ਹਾਈਵੇਅ ਦੀ ਦੱਸੀ ਜਾ ਰਹੀ ਹੈ। ਰਾਹਤ ਕਰਮੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।