ਪਾਕਿਸਤਾਨ ਦੇ ਮੁਹੰਮਦ ਅਤੇ ਭਾਰਤ ਦੇ ਕੁਲਦੀਪ ਸਿੰਘ ਨਾਂਅ ਦੇ ਵਿਅਕਤੀਆਂ ਵੱਲੋਂ ਸਾਂਝੇ ਤੌਰ 'ਤੇ ਭਾਰਤ ਤੋਂ ਥਾਇਲੈਂਡ ਪਹੁੰਚੇ ਇੱਕ ਯਾਤਰੀ ਨੂੰ ਰੋਡ ਟਰਿੱਪ ਦੌਰਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਫੇਸਬੁੱਕ 'ਤੇ 'ਟੈਸਕੋ ਮੈਨ ਪਾਵਰ ਪੀਵੀਟੀ ਐੱਲਟੀਡੀ. ਥਾਈਲੈਂਡ' (Tesco Man Power PVT Ltd Thailand) ਨਾਂਅ ਦਾ ਪੇਜ ਭਾਰਤ ਤੋਂ ਆਏ ਨਵੇਂ ਯਾਤਰੀਆਂ ਦੀ ਮਦਦ ਲਈ ਬਣਾਇਆ ਗਿਆ ਹੈ। ਜਿਸ ਤੋਂ ਦੋਵਾਂ ਦੋਸ਼ੀਆਂ ਦਾ ਇਸ ਪੇਜ ਰਾਹੀਂ ਪੀੜਤ ਨਾਲ ਸੰਪਰਕ ਹੋਇਆ ਅਤੇ ਪੀੜਤ ਨਾਲ ਦੋਸਤਾਨਾ ਤਰੀਕੇ ਨਾਲ ਡੀਲ ਕਰਕੇ ਉਸ ਨੂੰ ਥਾਈਲੈਂਡ ਘੁੰਮਣ ਲਈ ਮਨਾਂ ਲਿਆ। ਜਿਸ ਤੋਂ ਬਾਅਦ ਉਹ ਸਾਰੇ ਸੁਖਮਵਿਤ ਰੋਡ 'ਤੇ ਮਿਲੇ ਅਤੇ ਪਟਾਇਆ ਦੀ ਯਾਤਰਾ ਲਈ ਸਹਿਮਤ ਹੋਏ।
ਯਾਤਰਾ 'ਤੇ ਨਿਕਲਣ ਤੋਂ ਬਾਅਦ ਦੋਵਾਂ ਯਾਤਰੀਆਂ ਨੇ ਪੀੜਤ ਨੂੰ ਰਾਤਸੇ 'ਚ ਹੀ ਲੁੱਟ ਲਿਆ ਅਤੇ ਉਸ ਕੋਲੋਂ ਸਾਰੇ ਪੈਸੇ ਅਤੇ ਹੋਰ ਕੀਮਤੀ ਸਾਮਾਨ ਖੋਹ ਲਿਆ ਅਤੇ ਉਸ ਦਾ ਪਾਸਪੋਰਟ ਅਤੇ ਉਸ ਦਾ ਸਾਮਾਨ ਵੀ ਗੱਡੀ 'ਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਵੀ ਗੱਡੀ 'ਚੋਂ ਬਾਹਰ ਧੱਕਾ ਦੇ ਦਿੱਤਾ।
ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਇੰਮੀਗ੍ਰੇਸਨ ਪੁਲਿਸ ਨੇ ਨੌਂਗ ਨਾਨ ਪੁਲਿਸ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਇਸ ਤਰੀਕੇ ਨਾਲ ਉਨ੍ਹਾਂ ਨੇ ਪਹਿਲਾਂ ਵੀ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੋਵੇ।