← Go Back
ਮਲੇਸ਼ੀਆ, 16 ਅਗਸਤ 2019 - ਵਿਵਾਦਿਤ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਦੀ ਮਲੇਸ਼ੀਆ ਦੀ ਸਰਕਾਰ ਨਾਗਰਿਕਤਾ ਰੱਦ ਕਰ ਸਕਦੀ ਹੈ। ਇਸ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਜ਼ਾਕਿਰ ਨਾਇਕ ਦੀ ਨਾਗਰਿਕਤਾ ਰੱਦ ਕਰ ਸਕਦੇ ਹਨ, ਪਰ ਇਹ ਸਾਬਿਤ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੰਮਾਂ ਨਾਲ ਦੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਲਈ ਸਿਰਫ਼ ਪੁਲਿਸ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਨੂੰ ਦੱਸ ਦੇਈਏ ਕਿ ਜੇ ਜਾਂਚ ਰਿਪੋਰਟ ਜ਼ਾਕਿਰ ਨਾਇਕ ਦੇ ਵਿਰੋਧ 'ਚ ਆਉਂਦੀ ਹੈ ਤਾਂ ਨਾ ਸਿਰਫ਼ ਉਸ ਦੀ ਨਾਗਰਿਕਤਾ ਖਤਮ ਹੋਵੇਗੀ ਸਗੋਂ ਜ਼ਾਕਿਰ ਨਾਈਕ ਦਾ ਭਾਸ਼ਣ ਰੋਕਣ ਲਈ ਵੀ ਕਾਰਵਾਈ ਹੋ ਸਕਦੀ ਹੈ।
Total Responses : 193