ਫ਼ਰੀਦਕੋਟ, 17 ਅਗਸਤ 2019 - ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ ਅਤੇ ਮ੍ਰਿਤਕ ਨੌਜਵਾਨ ਦੀ ਉਮਰ 24 ਸਾਲ ਦੀ ਸੀ ਅਤੇ ਉਸ ਦੀ ਪਹਿਚਾਣ ਰੌਕਸੀ ਚਾਵਲਾ ਵਜੋਂ ਹੋਈ ਹੈ। ਰੌਕਸੀ ਸ਼ਰਮਾ ਪੰਜਾਬ ਦੇ ਕੋਟਕਪੂਰਾ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਮੌਤ 27 ਜੁਲਾਈ ਨੂੰ ਹੋਈ ਸੀ ਜਦੋ ਕਿ ਪਰਿਵਾਰ ਨੂੰ ਇਸ ਸਬੰਧੀ ਬੀਤੇ ਦਿਨ ਹੀ ਪਤਾ ਲੱਗਿਆ ਹੈ। ਇਸ ਤੋਂ ਬਿਨਾਂ ਕੈਨੇਡਾ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਗਈ ਹੈ। ਪਰਿਵਾਰ ਨੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਮੰਗ ਕੀਤੀ ਹੈ।