(ਤਸਵੀਰ ਰਸ਼ਪਾਲ ਸਿੰਘ ਗਿੱਲ)
ਡਾ.ਗੁਰਵਿੰਦਰ ਸਿੰਘ
ਸਰੀ, 20 ਅਗਸਤ 2019 - 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਅਤੇ 3 ਦਿਨਾਂ ਗੁਰਮਤਿ ਸੰਗੀਤ ਯੂਥ ਸਮਾਗਮ 23 ਤੋਂ 25 ਅਗਸਤ ਤੱਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 24 ਅਗਸਤ ਨੂੰ ਅੰਤਰਰਾਸ਼ਟਰੀ ਸ਼ਤਾਬਦੀ ਕਾਨਫਰੰਸ 'ਚ ਹਿੱਸਾ ਲੈਣ ਲਈ ਪ੍ਰਸਿੱਧ ਲੇਖਕ ਅਤੇ ਸਿੱਖ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਡਾ. ਗੁਰਨਾਮ ਸਿੰਘ, ਹਰਿੰਦਰ ਸਿੰਘ ਟੈਕਸਸ, ਡਾ.ਗੁਰਵਿੰਦਰ ਸਿੰਘ ਅਤੇ ਬਲਪ੍ਰੀਤ ਸਿੰਘ ਸਮੇਤ ਨਾਮਵਰ ਵਿਦਵਾਨ ਵੈਨਕੂਵਰ ਪਹੁੰਚ ਗਏ ਹਨ, ਜਿਨ੍ਹਾਂ ਦਾ ਸ਼ਤਾਬਦੀ ਕਮੇਟੀ ਵਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਕਾਨਫਰੰਸ ਦੇ ਦੋ ਸੈਸ਼ਨ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਣਗੇ ਜੋ ਕਿ ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਬਾਅਦ ਦੁਪਹਿਰ ਸਾਢੇ ਚਾਰ ਵਜੇ ਤੱਕ ਹੋਣਗੇ। ਇਸ ਸਬੰਧੀ ਤਾਜ ਕਨਵੈਂਸ਼ਨ ਸੈਂਟਰ ਵਿਖੇ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ.ਸੀ. ਨਾਲ ਗੱਲਬਾਤ ਕਰਦਿਆਂ 550 ਸਾਲਾ ਸ਼ਤਾਬਦੀ ਕਮੇਟੀ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਕਾਨਫਰੰਸ ਤੋਂ ਇਲਾਵਾ 23 ਤੋਂ 25 ਅਗਸਤ ਤੱਕ ਸਿੱਖ ਯੂਥ ਗੁਰਮਤਿ ਸੰਗੀਤ ਸਮਾਗਮ ਕਰਵਾਏ ਜਾ ਰਹੇ ਹਨ। ਮੌਕੇ 'ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸਬੰਧੀ ਸੋਵੀਨਰ ਵੀ ਰਿਲੀਜ਼ ਕੀਤਾ ਜਾਵੇਗਾ। ਇਨ੍ਹਾਂ ਸਮਾਗਮਾਂ ਸਬੰਧੀ ਵਧੇਰੇ ਜਾਣਕਾਰੀ ਲਈ 604-590-3232, 604-992-7223, 778-995-0563 ਜਾਂ 604-825-1550 'ਤੇ ਸੰਪਰਕ ਹੋ ਸਕਦਾ ਹੈ।
ਸਿੱਖ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਦੇ ਵੈਨਕੂਵਰ ਏਅਰਪੋਰਟ 'ਤੇ ਪੁੱਜਣ ਸਮੇਂ 550ਸਾਲਾ ਸ਼ਤਾਬਦੀ ਕਮੇਟੀ ਵਲੋਂ ਸੁਆਗਤ ਕੀਤੇ ਜਾਣ ਸਮੇਂ ਬਲਬੀਰ ਸਿੰਘ ਨਿੱਜਰ, ਡਾ. ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਖਹਿਰਾ, ਡਾ ਪੂਰਨ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਧਾਲੀਵਾਲ।