← Go Back
ਪ੍ਰਧਾਨ ਮੰਤਰੀ ਜੀ ਇਮੀਗ੍ਰੇਸ਼ਨ ਦੀ ਵਧਾਓ ਸਪੀਡ-ਰੋਸ ਪ੍ਰਦਰਸ਼ਨ ਦਾ ਸਟਾਪ ਹੁਣ ਪ੍ਰਧਾਨ ਮੰਤਰੀ ਦੇ ਹਲਕਾ ਦਫਤਰ ਸਾਹਮਣੇ 13 ਨੂੰ ਔਕਲੈਂਡ 11 ਸਤੰਬਰ 2019 (ਹਰਜਿੰਦਰ ਸਿੰਘ ਬਸਿਆਲਾ)- ਅੰਤਰਰਾਸ਼ਟਰੀ ਵਿਦਿਆਰਥੀ, ਵਸਨੀਕ ਅਤੇ ਨਾਗਰਿਕ ਹੁਣ ਇਮੀਗ੍ਰੇਸ਼ਨ ਦੀ ਵੀਜ਼ਾ ਜਾਰੀ ਕਰਨ ਦੀ ਸਪੀਡ ਨੂੰ ਤੇਜ਼ ਕਰਨ ਦਾ ਸੁਨੇਹਾ ਦੇਸ਼ ਦੀ ਪ੍ਰਧਾਨ ਮੰਤਰੀ ਦੇ ਹਲਕਾ ਦਫਤਰ (ਮਾਊਂਟ ਐਲਬਰਟ) ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਦਿੱਤਾ ਜਾਵੇਗਾ। ਕਾਈਟ ਕਾਲਜ ਦੇ ਵਿਦਿਆਰਥੀ ਅਜਿਹਾ ਰੋਸ ਪ੍ਰਦਰਸ਼ਨ ਔਕਲੈਂਡ ਸਿਟੀ ਵਿਖੇ ਕਰ ਚੁੱਕੇ ਹਨ। ਮਸਲਾ ਸਿਰਫ ਵਿਦਿਆਰਥੀਆਂ ਦਾ ਨਹੀਂ ਹੈ, ਇਥੇ ਰਹਿੰਦੇ ਬਹੁਤ ਸਾਰੇ ਹੋਰ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਵੀਜ਼ਾ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਸਤੰਬਰ ਮਹੀਨੇ ਦੇ ਵਿਚ ਵੀਜ਼ਾ ਪ੍ਰੋਸੈਸ ਤੇਜ ਕੀਤੇ ਜਾਣ ਦਾ ਕਿਹਾ ਗਿਆ ਸੀ ਪਰ ਅਜੇ ਇਸਦਾ ਫਰਕ ਨਜ਼ਰ ਨਹੀਂ ਆ ਰਿਹਾ। 'ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ' ਵੱਲੋਂ ਇਹ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਇਸ ਰੋਸ ਪ੍ਰਦਰਸ਼ਨ ਦੇ ਵਿਚ ਸ਼ਾਮਿਲ ਹੋਵੇ ਤਾਂ ਕਿ ਆਪਣੀ ਆਵਾਜ਼ ਸਰਕਾਰ ਤੱਕ ਪੁੱਜਦੀ ਕੀਤੀ ਜਾ ਸਕੇ।
Total Responses : 265