ਏਜੰਸੀ
ਇਸਲਾਮਾਬਾਦ, 16 ਸਤੰਬਰ 2019: ਇਕ ਪਾਕਿਸਤਾਨੀ ਪੌਪ ਸਟਾਰ ਰਾਬੀ ਪੀਰਜ਼ਾਦਾ ਨੂੰ ਆਪਣੇ ਬਿਊਟੀ ਸੈਲੂਨ 'ਤੇ ਸੱਪ, ਮਗਰਮੱਛ ਰੱਖਣ ਲਈ ਜ਼ੁਰਮਾਨਾ ਕੀਤਾ ਗਿਆ ਹੈ। ਪੌਪ ਸਟਾਰ ਦੁਆਰਾ ਲੰਘੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰ ਮੁੱਦੇ 'ਤੇ ਸੱਪਾਂ ਅਤੇ ਮਗਰਮੱਛਾਂ ਨਾਲ ਧਮਕੀ ਦੇਣ ਦੀ ਵੀਡੀਓ ਵਾਇਰਲ ਹੋਈ ਸੀ।
ਨਿਊਜ਼ ਇੰਟਰਨੈਸ਼ਨਲ ਦੀ ਖਬਰ ਅਨੁਸਾਰ, ਪਾਕਿਸਤਾਨ ਦੇ ਪੰਜਾਬ ਵਾਈਲਡ ਲਾਈਫ ਪ੍ਰੋਟੈਕਸ਼ਨ ਐਂਡ ਪਾਰਕਸ ਵਿਭਾਗ ਨੇ ਉਸ ਦੇ ਬਿਊਟੀ ਸੈਲੂਨ ਵਿਖੇ ਵਿਦੇਸ਼ੀ ਜਾਨਵਰ, ਜਿੰਨ੍ਹਾਂ 'ਚ ਇਕ ਅਲੀਗੇਟਰ, ਚਾਰ ਪਾਈਥਨ ਤੇ ਸੱਪਾਂ ਨੂੰ ਪਾਲਤੂ ਜਾਨਵਰ ਵਜੋਂ ਰੱਖਣ ਲਈ ਪੀਰਜ਼ਾਦਾ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਵਾਇਰਲ ਹੋਈ ਵੀਡੀੳ 'ਚ ਪੀਰਜ਼ਾਦਾ ਇਕ ਅਜ਼ਗਰ ਨੂੰ ਪਲੋਸਦੀ ਦੇਖੀ ਜਾ ਸਕਦੀ ਹੈ ਤੇ ਉਸਦੇ ਨਾਲ ਹੀ ਫਰਸ਼ 'ਤੇ ਸੱਪ ਅਤੇ ਇਕ ਐਲੀਗੇਟਰ ਦੇਖੇ ਜਾ ਸਕਦੇ ਹਨ।
ਪੀਰਜ਼ਾਦਾ ਦਾ ਕਹਿਣਾ ਹੈ ਕਿ, "ਉਹ ਕਸ਼ਮੀਰੀ ਲੜਕੀ ਹੋਣ ਦੇ ਨਾਤੇ, ਇਨ੍ਹਾਂ ਸਾਰੇ ਸੱਪਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫਾ ਦੇਣ ਲਈ ਤਿਆਰ ਹੈ। ਉਸਨੇ ਕਿਹਾ ਮੇਰੇ ਸਾਰੇ ਦੋਸਤ ਹਾਲਾਂਕਿ ਸ਼ਾਂਤੀ ਪਸੰਦ ਹਨ।"
17 ਅਗਸਤ ਨੂੰ, ਪੀਰਜ਼ਾਦਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਸ਼ਮੀਰ ਮੁੱਦੇ 'ਤੇ ਇਕ ਗੀਤ ਜਾਰੀ ਕੀਤਾ। ਇੱਕ ਹੋਰ ਟਵੀਟ ਵਿੱਚ, ਉਸਨੇ ਕਿਹਾ, "ਅਸੀਂ ਕਸ਼ਮੀਰੀ ਪਾਕਿਸਤਾਨ ਨੂੰ ਪਿਆਰ ਕਰਦੇ ਹਾਂ।"
ਡੀਜੀ ਵਾਈਲਡ ਲਾਈਫ ਪ੍ਰੋਟੈਕਸ਼ਨ ਸੋਹੇਲ ਅਸ਼ਰਫ ਨੇ ਮੀਡੀਆ ਨੂੰ ਦੱਸਿਆ ਕਿ ਪਾਲਤੂ ਜਾਨਵਰਾਂ ਦੇ ਤੌਰ ਤੇ ਵਿਦੇਸ਼ੀ ਜਾਨਵਰਾਂ ਜਿਵੇਂ ਕਿ ਅਜਗਰ, ਸੱਪ ਅਤੇ ਹੋਰਨਾਂ ਜੰਗਲੀ ਜੀਵਾਂ ਨੂੰ ਰੱਖਣਾ ਜੰਗਲੀ ਜੀਵ ਕਾਨੂੰਨ ਦੀ ਉਲੰਘਣਾ ਹੈ।
ਅਧਿਕਾਰੀ ਨੇ ਕਿਹਾ ਕਿ ਰਾਬੀ ਪੀਰਜ਼ਾਦਾ ਬਾਕਾਇਦਾ ਇਨ੍ਹਾਂ ਜਾਨਵਰਾਂ ਦੀਆਂ ਵੀਡੀਓ ਅਤੇ ਫੋਟੋਆਂ ਅਪਲੋਡ ਕਰਦੀ ਰਹੀ ਸੀ, ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ। ਉਸਨੇ ਅੱਗੇ ਕਿਹਾ ਕਿ ਰਾਬੀ ਨੂੰ ਇਹ ਸਾਰੇ ਜਾਨਵਰ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਹਵਾਲੇ ਕਰਨੇ ਪੈਣਗੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://youtu.be/5n_k8F805EI