ਕੈਲੀਫੋਰਨੀਆ, 20 ਸਤੰਬਰ 2019 - ਕੈਲੀਫੋਰਨੀਆ ਵਿਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੇ ਦਿਨ ਮੈਕਸਿਕੋ ਅਮਰੀਕਾ ਬਾਰਡਰ 'ਤੇ ਬਣ ਰਹੀ ਕੰਧ 'ਤੇ ਇਕ ਨਜ਼ਦੀਕੀ ਝਲਕ ਮਾਰੀ।
ਆਫੀਸ਼ੀਅਲ ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਵੱਲੋਂ ਅਪਡੇਟ ਪ੍ਰਾਪਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ ਕਿ, “ਅਸੀਂ ਇਸ ਨੂੰ ਇਕ ਗੰਭੀਰ ਰਫਤਾਰ ਨਾਲ ਬਣਾ ਰਹੇ ਹਾਂ। ਕੰਧ “400 ਮੀਲ ਤੋਂ ਵੱਧ ਹੋ ਜਾਵੇਗੀ ਅਤੇ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ ਦੇ ਅੰਤ ਤੱਕ ਅਸੀਂ ਇਸਨੂੰ 500 ਮੀਲ ਦੇ ਨੇੜੇ ਪਹੁੰਚਾ ਸਕਦੇ ਹਾਂ।
ਟਰੰਪ ਦੁਆਰਾ ਅਮਰੀਕਾ 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੋਕਣ ਅਤੇ ਅਮਰੀਕੀ ਲੋਕਾਂ ਦੀ ਰੱਖਿਆ ਦੇ ਮੱਦੇਨਜ਼ਰ ਇਹ ਕੰਧ ਬਣਵਾਈ ਜਾ ਰਹੀ ਹੈ। ਪ੍ਰੈੱਸ ਬਿਆਨ ਮੁਤਾਬਕ ਉਸਾਰੀ ਜਾ ਰਹੀ ਕੰਧ ਦੇ ਨਾਲ ਗੈਰ ਕਾਨੂੰਨੀ ਮਾਈਗ੍ਰੇਸ਼ਨ ਜੁਲਾਈ ਅਤੇ ਅਗਸਤ ਦੇ ਵਿਚਕਾਰ 30 ਪ੍ਰਤੀਸ਼ਤ ਘੱਟ ਗਈ ਹੈ।
ਵੀਡਿਉ ਦੇਖੋ -
https://youtu.be/xQhffRkfZgo