← Go Back
ਆਕਲੈਂਡ 23 ਸਤੰਬਰ 2019 (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਕ੍ਰਿਕਟ ਟੀਮ (ਬਲੈਕ ਕੈਪਸ) ਦੇ ਬਾਉਲਰ ਇੰਦਰਬੀਰ ਸਿੰਘ ਸੋਢੀ ਜਿਸ ਨੂੰ ਕ੍ਰਿਕਟ ਦੀ ਦੁਨੀਆ ਦੇ ਵਿਚ ਇਸ਼ ਸੋਢੀ ਕਰਕੇ ਜਾਣਿਆ ਜਾਂਦਾ ਹੈ ਅੱਜ ਵਿਆਹ ਬੰਧਨ ਦੇ ਵਿਚ ਬੱਝ ਗਏ ਹਨ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਫੇਰੇ ਲਏ। ਉਨ੍ਹਾਂ ਦੀ ਜੀਵਨ ਸਾਥਣ ਇਕ ਗੋਰੀ ਕੁੜੀ ਬਣੀ ਹੈ। ਵਿਆਹ ਸਮਾਗਮ ਦੇ ਵਿਚ ਚੋਣਵੇਂ ਪਰਿਵਾਰਕ ਮੈਂਬਰ ਹੀ ਸਨ। ਇਸ਼ ਸੋਢੀ ਲੁਧਿਆਣਾ ਦੇ ਜੰਮਪਲ ਹਨ ਉਨ੍ਹਾਂ ਦੇ ਪਿਤਾ ਰਾਜਬੀਰ ਸਿੰਘ ਸੋਢੀ ਅਤੇ ਮਾਤਾ ਦਾ ਨਾਂਅ ਸਿਮਰਤ ਸੋਢੀ ਹੈ। ਇਸ਼ ਸੋਢੀ ਜਨਵਰੀ 2018 ਦੇ ਵਿਚ ਟੀ-20 ਬਾਉਲਰ ਰੈਂਕਿੰਗ ਦੇ ਵਿਚ ਨੰਬਰ ਇਕ ਵੀ ਰਹੇ ਹਨ। 2013 ਤੋਂ ਉਹ ਅੰਤਰਰਾਸ਼ਟਰੀ ਮੈਚ ਖੇਡ ਰਹੇ ਹਨ। ਸ਼ੋਸ਼ਲ ਮੀਡੀਆ ਉਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਰਾਹੀਂ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ। ਐਨ. ਜ਼ੈਡ. ਇੰਡੀਅਨ ਫਲੇਮ ਤੋਂ ਸ. ਅਮਰੀਕ ਸਿੰਘ ਹੋਰਾਂ ਇਸ ਮੌਕੇ ਕੈਟਿਰੰਗ ਦਾ ਸ਼ਾਨਦਾਰ ਪ੍ਰਬੰਧ ਕੀਤਾ। ਉਨ੍ਹਾਂ ਨੇ ਫੇਰਿਆਂ ਮੌਕੇ ਲਾਈਵ ਹੋ ਕੇ ਖੁਸ਼ੀ ਪ੍ਰਗਟ ਕੀਤੀ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਇਸ ਸੁਭਾਗ ਜੋੜੀ ਨੂੰ ਮੁਬਾਰਕਬਾਦ!
Total Responses : 928