← Go Back
ਨਿਊਯਾਰਕ, 12 ਅਕਤੂਬਰ 2019 - ਅਮਰੀਕਾ ਦੇ ਨਿਊਯਾਰਕ ਦੇ ਇੱਕ ਕਲੱਬ 'ਚ ਹੋਈ ਗੋਲੀਬਾਰੀ 'ਚ ਕਰੀਬ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਸ ਗੋਲੀਬਾਰੀ 'ਚ 3 ਜਾਣੇ ਗੰਭੀਰ ਜ਼ਖਮੀ ਦੱਸੇ ਜਾਰ ਰਹੇ ਹਨ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ 'ਸਮ ਸ਼ੌਰਟ ਆਫ ਕਲੱਬ' 'ਚ ਚੱਲੀ ਸੀ। ਹਲਾਂਕਿ ਇਹ ਗੋਲੀਬਾਰੀ ਕਿਉਂ ਕੀਤੀ ਗਈ, ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਅਤੇ ਨਾ ਹੀ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਹੋਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Total Responses : 936