ਹਰਦਮ ਮਾਨ
ਸਰੀ, 8 ਨਵੰਬਰ 2019 - ਪੰਜਾਬ ਭਵਨ ਸਰੀ ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਬੱਚੇ ਪੰਜਾਬੀ ਕਵਿਤਾ ਨੂੰ ਸਮਝਣ, ਪੰਜਾਬੀ ਕਵਿਤਾ ਦਾ ਉਚਾਰਨ ਕਰਨ ਅਤੇ ਇੱਥੋਂ ਤੱਕ ਕਿ ਖ਼ੁਦ ਪੰਜਾਬੀ ਵਿਚ ਕਵਿਤਾ ਰਚਣ ਲਈ ਪ੍ਰੇਰਿਤ ਹੋਏ ਹਨ। ਇਨ੍ਹਾਂ ਪੁੰਗਰਦੇ ਕਵੀਆਂ ਨੂੰ ਉਤਸ਼ਾਹਿਤ ਕਰਨ ਹਿਤ ਪੰਜਾਬ ਭਵਨ ਵੱਲੋਂ ਇਕ ਵਿਸ਼ੇਸ਼ ਸਮਾਗਮ ਪਿਛਲੇ ਮਹੀਨੇ ਕਰਵਾਇਆ ਗਿਆ ਅਤੇ ਹੁਣ ਇਸ ਦੀ ਦੂਜੀ ਕੜੀ ਤਹਿਤ 10 ਨਵੰਬਰ 2019 ਨੂੰ ਸਵੇਰੇ 11 ਵਜੇ ਕੁਝ ਪੁੰਗਰਦੇ ਕਵੀ ਸਰੋਤਿਆਂ ਦੇ ਰੂਬਰੂ ਹੋ ਕੇ ਕਾਵਿ-ਰਚਨਾਵਾਂ ਪੇਸ਼ ਕਰਨਗੇ।
ਇਸ ਸਮਾਗਮ ਵਿਚ ਜੈਸਮੀਨ ਸੰਧੂ, ਮਮਨਜੋਤ ਕੌਰ, ਮੇਹਰ ਭਾਮਰਾ, ਸੁਖਮਨ ਕੌਰ ਕੰਬੋ, ਰੂਬੀਨਾ ਸੰਧੂ, ਸਾਹਿਬ ਸਿੰਘ ਕੰਬੋ, ਗੁਰਸਾਹਿਬ ਸਿੰਘ ਬਰਾੜ, ਆਰ.ਐਨ. ਸਿੰਘ ਕਾਂਡਾ, ਸ਼ੁੱਭਪ੍ਰੀਤ ਕੌਰ ਖੋਸਾ, ਹਰਲੀਨ ਕੌਰ ਬੁੱਟਰ, ਅਸ਼ਮੀਤ ਕੌਰ ਖੋਸਾ, ਮਨਤਾਜ ਕੌਰ ਖਹਿਰਾ, ਦਰਸ਼ਪ੍ਰੀਤ ਕੌਰ ਬਰਾੜ, ਸੁਤੰਤਰ ਸਿੰਘ ਖੋਸਾ, ਇਵਲੀਨ ਕੌਰ ਖਹਿਰਾ ਅਤੇ ਹੋਰ ਪੁੰਗਰਦੇ ਕਵੀ ਸਰੋਤਿਆਂ ਨਾਲ ਕਾਵਿਕ ਸਾਂਝ ਪਾਉਣਗੇ। ਪੰਜਾਬ ਭਵਨ ਵੱਲੋਂ ਇਸ ਸਮਾਗਮ ਲਈ ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਹੈ।