← Go Back
ਬਾਬਾ ਬਕਾਲਾ, 10 ਨਵੰਬਰ 2019 - ਬਾਬਾ ਬਕਾਲਾ ਦੇ ਕਸਬਾ ਮੱਤੇਵਾਲ ਦੇ ਇੱਕ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਕਸ਼ਪ੍ਰੀਤ ਸਿੰਘ (20) ਵਜੋਂ ਹੋਈ ਹੈ ਜੋ ਕਿ ਤਿੰਨ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਪਿਤਾ ਅਤੇ ਭਰਾ ਕੋਲ ਅਮਰੀਕਾ ਦੇ ਸ਼ਹਿਰ ਮਿਸੀਸਿਪੀ 'ਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਅਕਸ਼ਪ੍ਰੀਤ ਨੂੰ ਇੱਕ ਸਟੋਰ ਤੋਂ ਕੰਮ ਕਰਨ ਵਾਲੇ ਲੜਕੇ ਦਾ ਲੁਟੇਰਿਆਂ ਵੱਲੋਂ ਸਟੋਰ 'ਤੇ ਲੁੱਟਮਾਰ ਕਰਨ ਸਬੰਧੀ ਫੋਨ ਆਇਆ ਅਤੇ ਜਿਸ ਅਕਸ਼ਪ੍ਰੀਤ ਤੁਰੰਤ ਆਪਣੇ ਉਸ ਸਟੋਰ 'ਤੇ ਪਹੁੰਚਿਆ 'ਤੇ ਲੁਟੇਰਿਆਂ ਨਾਲ ਉਲਝ ਪਿਆ, ਇਸ ਦੌਰਾਨ ਹੀ ਲੁਟੇਰਿਆ ਨੇ ਉਸ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
Total Responses : 188