ਕੈਨੇਡਾ: ਸਰੀ ਵਿਚ ਕਵਾਂਟਲਨ ਪੀਜ਼ਾ ਦਾ ਕੈਟਰਿੰਗ ਟਰੱਕ ਚੋਰੀ
ਹਰਦਮ ਮਾਨ
ਸਰੀ, 13 ਨਵੰਬਰ, 2019 : ਬੀਤੀ ਰਾਤ ਸਰੀ ਦੀ 152 ਸਟਰੀਟ ਅਤੇ 72 ਐਵੀਨਿਊ ਤੇ ਸਥਿਤ ਕਵਾਂਟਲਨ ਪੀਜ਼ਾ ਤੋਂ ਕੈਟਰਿੰਗ
ਟਰੱਕ ਚੋਰੀ ਹੋਣ ਦਾ ਪਤਾ ਲੱਗਿਆ ਹੈ। ਇਹ ਟਰੱਕ ਕਵਾਂਟਲਨ ਪੀਜ਼ਾ ਦੇ ਬਾਹਰ ਪਲਾਜ਼ੇ ਵਿਚ ਖੜ੍ਹਾ ਸੀ ਜਿਸ ਨੂੰ ਬੀਤੀ ਰਾਤ ਕੋਈ ਚੋਰੀ ਭਜਾ ਲੈ ਗਿਆ। ਕਵਾਂਟਲਨ ਪੀਜ਼ਾ ਦੇ ਮਾਲਕ ਸਤਨਾਮ ਮੈਂਗੀ ਨੇ ਦੱਸਿਆ ਕਿ ਇਸ ਟਰੱਕ ਵਿਚ ਕੈਟਰਿੰਗ ਦਾ 20-25 ਹਜਾਰ ਡਾਲਰ ਦਾ ਸਾਮਾਨ ਸੀ ਅਤੇ ਉਹਨਾਂ ਅੱਜ ਸਵੇਰੇ ਬਾਹਰ ਕਿਤੇ ਕੈਟਰਿੰਗ ਲਈ ਜਾਣਾ ਸੀ। ਉਹ ਜਦ ਸਵੇਰੇ ਆਪਣੀ ਦੁਕਾਨ ਤੇ ਆਏ ਤਾਂ ਟਰੱਕ ਉਥੋਂ ਗਾਇਬ ਸੀ। ਉਹਨਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਥਹੁ-ਪਤਾ ਨਹੀਂ ਲੱਗਾ। ਪੁਲਿਸ ਦਾ ਕਹਿਣਾ ਹੈ ਕਿ ਪਲਾਜ਼ੇ ਦੇ ਕੈਮਰੇ ਖਰਾਬ ਹੋਣ ਕਾਰਨ ਕੋਈ ਸੂਹ ਨਹੀਂ ਮਿਲੀ।