← Go Back
ਪਾਕਿਸਤਾਨ ਤੋਂ ਪਰਤੇ ਸ਼ਰਧਾਲੂਆਂ ਕੋਲੋਂ ਮਿਲੀ ਅਫੀਮ ਜਾਂ ਸ਼ਿਲਾਜੀਤ ਜਾਂ ਕੁਝ ਹੋਰ ? ਅੰਮ੍ਰਿਤਸਰ, 15 ਨਵੰਬਰ, 2019 : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਚ ਗੁਰਧਾਮਾਂ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਫਿਰੋਜ਼ਪੁਰ ਦੇ ਦੋ ਵਸਨੀਕਾਂ ਕੋਲੋਂ ਕਸਟਮ ਵਿਭਾਗ ਵੱਲੋਂ ਜੋ ਬਰਾਮਦ ਕੀਤਾ ਗਿਆ, ਉਹ ਅਫੀਮ ਹੈ ਜਾਂ ਸ਼ਿਲਾਜੀਤ ਹਾਲੇ ਤੱਕ ਇਸਦੀ ਕੋਈ ਪੁਸ਼ਟੀ ਨਹੀਂ ਹੋਈ। ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਕਸਟਮ ਵਿਭਾਗ ਨੇ ਫਿਰੋਜ਼ਪੁਰ ਵਾਸੀ ਬਲਦੇਵ ਸਿੰਘ ਤੇ ਜਰਨੈਲ ਸਿੰਘ ਕੋਲੋਂ 600 ਗ੍ਰਾਮ ਅਫੀਮ ਫੜੀ ਹੈ ਜਦਕਿ ਇਹ ਦੋਵੇਂ ਸ਼ਰਧਾਲੂ ਦਾਅਵਾ ਕਰ ਰਹੇ ਸਨ ਕਿ ਉਹਨਾਂ ਕੋਲ ਸ਼ਿਲਾਜੀਤ ਹੈ ਨਾ ਕਿ ਅਫੀਮ। ਪੁਲਿਸ ਮੁਤਾਬਕ ਇਹ ਦੋਵੇਂ ਹਾਲੇ ਵੀ ਕਸਟਮ ਅਧਿਕਾਰੀਆਂ ਦੀ ਹਿਰਾਸਤ ਵਿਚ ਹਨ ਅਤੇ ਫੜਿਆ ਗਿਆ ਪਦਾਰਥ ਟੈਸਟ ਕੀਤਾ ਜਾ ਰਿਹਾ ਹੈ ਕਿ ਇਹ ਅਫੀਮ ਹੈ ਜਾਂ ਫਿਰ ਸ਼ਿਲਾਜੀਤ ਜਾਂ ਕੁਝ ਹੋਰ ।
Total Responses : 260