ਨਵੀਂ ਦਿੱਲੀ, 4 ਦਸੰਬਰ 2019 - ਸੁਡਾਨ ਦੀ ਰਾਜਧਾਨੀ ਖਾਰੂਮਤ ਵਿੱਚ ਇੱਕ ਚੀਨੀ ਮਿੱਟੀ ਦੀ ਇੱਕ ਫੈਕਟਰੀ 'ਚ ਧਮਾਕਾ ਹੋਣ ਦੀ ਖਬਰ ਸਾਹਮਣੇਆਈ ਹੈ। ਇਸ ਧਮਾਕੇ 'ਚ ਕੁੱਲ 23 ਮੌਤਾਂ ਹੋ ਗਈਆਂ ਹਨ ਅਤੇ ਜਿਸ 'ਚ 18 ਭਾਰਤੀ ਹਨ ਅਤੇ ਅਜੇ ਮੌਤਾਂ ਦੀ ਗਣਿਤੀ ਹੋਰ ਵੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ 'ਚ 130 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਦੀ ਪੁਸ਼ਟੀ ਵਿਦੇਸ਼ ਮੰਤਰੀ ਐੱਸ. ਜੈਸ਼ਕਰ ਵੱਲੋਂ ਕੀਤੀ ਗਈ।
16 ਭਾਰਤੀ ਲਾਪਤਾ ਹਨ। ਇੰਨ੍ਹਾਂ 'ਚੋਂ ਬਿਹਾਰ, ਰਾਜਸਥਾਨ, ਯੂ.ਪੀ, ਤਮਿਲਨਾਡੂ ਅਤੇ ਗੁਜਰਾਤ ਤੋਂ ਕਾਮੇ ਸ਼ਾਮਲ ਹਨ। ਸੁਡਾਨ ਵਿਚਲੇ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਵਿਚ ਮਾਰੇ ਗਏ ਭਾਰਤੀਆਂ ਬਾਰੇ ਇੱਕ ਟਵੀਟ ਰਾਹੀ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ,' 'ਹੁਣ ਤਕ ਦੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਮਜ਼ਦੂਰਾਂ ਵਿਚ ਕਈ ਹਲਾਕ ਅਤੇ ਜ਼ਖਮੀ ਹੋਏ ਹਨ। 50 ਤੋਂ ਵੱਧ ਭਾਰਤੀ ਕਾਮੇ ਫੈਕਟਰੀ ਵਿਚ ਕੰਮ ਕਰ ਰਹੇ ਹਨ।
ਸੁਡਾਨ 'ਚ ਭਾਰਤੀ ਅੰਬੈਸੀ ਵੱਲੋਂ ਪਾਈ ਸੂਚੀ ਦੇਖੋ:-