ਹਿਊਸਟਨ, 7 ਦਸੰਬਰ 2019 - ਅਮਰੀਕਾ ਦੇ ਸੂਬੇ ਟੈਕਸਸ 'ਚ ਸਤੰਬਰ ਮਹੀਨੇ ਡਿਊਟੀ ਦੌਰਾਨ ਕਤਲ ਕੀਤੇ ਗਏ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਯਾਦ 'ਚ ਇਕ ਡਾਕਘਰ ਦਾ ਨਾਮ ਰੱਖਣ ਲਈ ਅਮਰੀਕੀ ਕਾਂਗਰਸ 'ਚ ਇਕ ਬਿੱਲ ਪੇਸ਼ ਕੀਤਾ ਗਿਆ ਹੈ।
ਟੈਕਸਾਸ ਤੋਂ ਕਾਂਗਰਸ ਦੀ ਲੇਡੀ ਐਮ,ਪੀ ਲਿਜ਼ੀ ਫਲੇਚਰ ਨੇ ਕਿਹਾ ਕਿ "ਡਿਪਟੀ ਧਾਲੀਵਾਲ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਉੱਤਮ ਨੁਮਾਇੰਦਗੀ ਕੀਤੀ। ਲਿਜ਼ੀ ਫਲੇਚਰ ਨੇ ਕਿਹਾ ਕਿ ਉਸਨੇ ਇਕ ਕਾਨੂੰਨ ਪੇਸ਼ ਕੀਤਾ ਜਿਸ ਵਿੱਚ 315 ਐਡਿਕਸ ਹਾਉਲ ਰੋਡ ਸਥਿਤ ਡਾਕਘਰ ਦਾ 'ਡਿਪਟੀ ਸੰਦੀਪ ਸਿੰਘ ਧਾਲੀਵਾਲ' ਦਾ ਨਾਮ ਰੱਖਣ ਦੀ ਮੰਗ ਕੀਤੀ ਗਈ ਹੈ।