← Go Back
ਯੂ. ਕੇ. ਐਗਜ਼ਿਟ ਪੋਲ ਦੀ ਭਵਿੱਖਬਾਣੀ : ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਸਪਸ਼ਟ ਬਹੁਮਤ ਹਾਸਲ ਕਰੇਗੀ ਲੰਡਨ, 13 ਦਸੰਬਰ, 2019 : ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਮੁੜ ਸੱਤਾ ਹਾਸਲ ਕਰਨਾ ਤੈਅ ਹੈ ਕਿਉਂਕਿ ਵੋਟਾਂ ਮਗਰੋਂ ਆਏ ਐਗਜ਼ਿਟ ਪੋਲ ਨੇ ਸਪਸ਼ਟ ਕੀਤਾ ਹੈ ਕਿ ਕਨਜ਼ਰਵੇਟਿਵ ਪਾਰਟੀ 2019 ਦੀਆਂ ਆਮ ਚੋਣਾਂ ਵਿਚ ਸੰਸਦ ਵਿਚ ਸਪਸ਼ਟ ਬਹੁਮਤ ਹਾਸਲ ਕਰੇਗੀ। ਐਗਜ਼ਿਟ ਪੋਲ ਮੁਤਾਬਕ ਕਨਜ਼ਰਵੇਟਿਵ ਪਾਰਟੀ ਹਾਊਸ ਆਫ ਕਾਮਨਜ਼ ਦੀਆਂ ਕੁੱਲ 650 ਵਿਚੋਂ 368 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ। ਪਾਰਟੀ ਨੂੰ ਬਹੁਮਤ ਵਾਸਤੇ 322 ਸੀਟਾਂ ਚਾਹੀਦੀਆਂ ਹਨ ਜਿਸ ਸਦਕਾ ਉਹ ਜੌਨਸਨ ਦੇ ਬਰੈਗਜ਼ਿਟ ਪਲਾਨ ਨੂੰ ਪਾਸ ਕਰੇਗੀ। ਜੌਨਸਨ ਅਤੇ ਕਨਜ਼ਰਵੇਟਿਵ ਪਾਰਟੀ ਦੀ ਜਿੱਤ ਦਾ ਮਤਲਬ ਹੈ ਕਿ ਉਹ ਹੁਣ ਬਰੈਗਜ਼ਿਟ 'ਤੇ ਅੱਗੇ ਵਧ ਸਕਣਗੇ ਅਤੇ ਯੂਰਪੀ ਯੂਨੀਅਨ ਨਾਲ ਰਹਿਣ ਬਾਰੇ ਦੂਜਾ ਜਨਮਤ ਕਰਾਉਣ ਦੀਆਂ ਸੰਭਾਵਨਾਵਾਂ ਤਕਰੀਬਨ ਖਤਮ ਹੋ ਜਾਣਗੀਆਂ। Êਪੰਜ ਸਾਲਾਂ ਵਿਚ ਤੀਜੀ ਵਾਰ ਹੋਈਆਂ ਆਮ ਚੋਣਾਂ ਵਿਚ ਕਨਜ਼ਰਵੇਟਿਵ ਪਾਰਟੀ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ। ਛੇ ਹਫਤੇ ਦੇ ਪ੍ਰਚਾਰ ਦੌਰਾਨ ਸਾਹਮਣੇ ਆਏ ਸਰਵੇਖਣਾਂ ਵਿਚ ਵੀ ਇਹੀ ਖੁਲਾਸਾ ਕੀਤਾ ਗਿਆ ਸੀ। ਮੰਗਲਵਾਰ ਦੀ ਰਾਤ ਸਾਹਮਣੇ ਆਏ ਅੰਤਿਮ ਐਗਜ਼ਿਟ ਪੋਲ ਮੁਤਾਬਕ ਕਨਜ਼ਰਵੇਟਿਵ ਪਾਰਟੀ 28 ਸੀਟਾਂ ਨਾਲ ਜਿੱਤ ਪ੍ਰਾਪਤ ਕਰੇਗੀ।
Total Responses : 862