← Go Back
ਕਿਆਸ ਅਰਾਈਆਂ ਤੋਂ ਉਲਟ ਪਰਮਿੰਦਰ ਢੀਂਡਸਾ ਨਾ ਬਾਗੀ ਅਕਾਲੀਆਂ ਦੇ ਸਮਾਗਮ 'ਚ ਪਹੁੰਚੇ ਤੇ ਨਾ ਹੀ ਆਪਣੀ ਪਾਰਟੀ ਦੇ ਡੈਲੀਗੇਟ ਇਜਲਾਸ 'ਚ ਅੰਮ੍ਰਿਤਸਰ, 14 ਦਸੰਬਰ, 2019 : ਸਾਬਕਾ ਮੰਤਰੀ ਤੇ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅੱਜ ਕਿਆਸ ਅਰਾਈਆਂ ਤੋਂ ਉਲਟ ਬਾਗੀ ਅਕਾਲੀਆਂ ਦੇ ਸਮਾਗਮ ਵਿਚ ਨਹੀਂ ਪਹੁੰਚੇ ਪਰ ਨਾਲ ਹੀ ਉਹ ਆਪਣੀ ਪਾਰਟੀ ਦੇ ਇਜਲਾਸ ਵਿਚ ਵੀ ਗੈਰ ਹਾਜ਼ਰ ਰਹੇ। ਪਹਿਲਾਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਾਗੀ ਅਕਾਲੀਆਂ ਵੱਲੋਂ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਇਸ ਸਮਾਗਮ ਵਿਚ ਪਰਮਿੰਦਰ ਢੀਂਡਸਾ ਸ਼ਾਮਲ ਹੋਣਗੇ ਤੇ ਇਸ ਵਾਸਤੇ ਸੁਖਦੇਵ ਢੀਂਡਸਾ ਨੇ ਉਹਨਾਂ ਨੂੰ ਰਾਜ਼ੀ ਕਰ ਲਿਆ ਹੈ ਪਰ ਇਹ ਕਿਆਸ ਅਰਾਈਆਂ ਗਲਤ ਸਾਬਤ ਹੋਈਆਂ। ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਪਾਰਟੀ ਦੇ ਉਸ ਇਜਲਾਸ ਤੋਂ ਵੀ ਕਿਨਾਰਾ ਕਰ ਲਿਆ ਜਿਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਡੈਲੀਗੇਟ ਇਜਲਾਸ ਵਿਚ ਮੰਚ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ ਪਰਮਿੰਦਰ ਢੀਂਡਸਾ ਮੀਟਿੰਗ ਵਿਚ ਪਹੁੰਚਣ ਵਾਲੇ ਹਨ ਤੇ ਉਹਨਾਂ ਦੇ ਪਹੁੰਚਣ ਤੋਂ ਬਾਅਦ ਮੀਟਿੰਗ ਸ਼ੁਰੂ ਕੀਤੀ ਜਾਵੇਗੀ ਪਰ ਉਹ ਮੀਟਿੰਗ ਵਿਚ ਨਾ ਪਹੁੰਚੇ।
Total Responses : 188