← Go Back
ਕੈਨੇਡਾ ਦੇ ਇਤਿਹਾਸ 'ਚ ਨਿਕਲੀ ਸਭ ਤੋਂ ਵੱਡੀ ਲਾਟਰੀ ਬਲਜਿੰਦਰ ਸੇਖਾ ਬਰੈਂਪਟਨ, 15 ਜਨਵਰੀ, 2020 : ਕੈਨੇਡਾ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਲਾਟਰੀ ਇਕ ਅੰਗਰੇਜ਼ ਦੀ ਝੋਲੀ ਪਈ ਹੈ। 70 ਮਿਲੀਅਨ ਡਾਲਰ ਦੇ ਇਨਾਮ ਵਾਲੀ ਇਹ ਲਾਟਰੀ ਐਡਲਿਨ ਲੂਈਸ ਨਾਂ ਦੇ ਵਿਅਕਤੀ ਨੇ ਜਿੱਤੀ ਹੈ। ਬਰੈਂਪਟਨ ਦੇ 49 ਸਾਲਾ ਐਡਲਿਨ ਲੂਈਸ ਨੇ ਆਪਣਾ 70 ਮਿਲੀਅਨ ਡਾਲਰ ਦਾ ਇਨਾਮ ਹਾਸਲ ਕਰ ਲਿਆ ਹੈ ਜੋ ਉਸਨੇ ਓਂਟਾਰੀਓ ਲਾਟਰੀ ਐਂਡ ਗੇਮਿੰਗ ਕਾਰਪੋਰੇਸ਼ਨ ਰਾਹੀਂ ਜਿੱਤਿਆ ਹੈ। ਦੱਸਣਯੋਗ ਹੈ ਕਿ ਇਹ ਇਨਾਮ ਦਾ ਐਲਾਨ ਹੋਏ ਨੂੰ ਕਈ ਦਿਨ ਹੋ ਗਏ ਸਨ ਪਰ ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਸੀ। ਇਹ ਵੀ ਚਰਚਾ ਸੀ ਕਿ ਇਹ ਇਨਾਮ ਕਿਸੇ ਪੰਜਾਬਣ ਦਾ ਨਿਕਲਿਆ ਹੈ।
Total Responses : 863