ਪਾਕਿਸਤਾਨੀ ਸੰਸਥਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੰਗਿਆ ਇਨਸਾਫ਼, ਕਿਹਾ ਸਥਾਨਕ ਮੀਡੀਆ ਨਹੀਂ ਚੁੱਕਦੀ ਅਜਿਹੇ ਮੁੱਦੇ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਜਨਵਰੀ 2020: ਹੁਣ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਖੇ ਇੱਕ ਨਾਬਾਲਿਗ ਹਿੰਦੂ ਮੁਟਿਆਰ ਨੂੰ ਅਗਵਾ ਕਰ ਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੀ ਘਟਨਾ ਦੇ ਦੋਸ਼ ਲੱਗੇ ਹਨ । ਮਾਪਿਆਂ ਅਨੁਸਾਰ ਬੀਤੀ 15 ਜਨਵਰੀ ਨੂੰ ਸਿੰਧ ਸੂਬੇ ਦੇ ਜੈਕੋਬਾਬਾਦ ਜ਼ਿਲ੍ਹੇ ਤੋਂ ਉਸ ਨੂੰ ਅਗਵਾ ਕੀਤਾ ਗਿਆ ਅਤੇ ਇਹ ਮੁੱਦਾ ਇਸ ਵੇਲੇ ਪਾਕਿਸਤਾਨੀ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਇਹ ਦੋਸ਼ ਲਾਇਆ ਗਿਆ ਹੈ ਕਿ ਅਜਿਹੇ ਮਾਮਲਿਆਂ 'ਚ ਪਾਕਿਸਤਾਨੀ ਸਰਕਾਰ ਵੱਲੋਂ ਵੀ ਢਿੱਲ ਮੱਠ ਵਾਲਾ ਰਵੱਈਆ ਅਖ਼ਤਿਆਰ ਕੀਤਾ ਜਾਂਦਾ ਹੈ। ਪਰ ਚਿੰਤਾ ਦਾ ਕਾਰਨ ਇਹ ਹੈ ਕਿ ਅਜਿਹੇ ਮਾਮਲਿਆਂ ਨੂੰ ਪਾਕਿਸਤਾਨੀ ਮੀਡੀਆ ਵੱਲੋਂ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਨਾਲ ਪਾਕਿਸਤਾਨ ਵਿਖੇ ਵੱਸਣ ਵਾਲੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀਆਂ ਹਨ।
ਤਾਜ਼ਾ ਰਿਪੋਰਟ ਅਨੁਸਾਰ ਉਸ ਲੜਕੀ ਨੂੰ ਪੁਲਿਸ ਨੇ ਲੱਭ ਲਿਆ ਹੈ ਪਰ ਅਜੇ ਪਰਿਵਾਰ ਦੇ ਹਵਾਲੇ ਨਹੀਂ ਕੀਤਾ
ਪਾਕਿਸਤਾਨੀ ਘੱਟ ਗਿਣਤੀ ਫੋਰਮ ਵੱਲੋਂ ਸੋਸ਼ਲ ਸਾਈਟ ਫੇਸ ਬੁੱਕ ਤੇ "ਪਾਕਿਸਤਾਨੀ ਹਿੰਦੂਜ਼ ਯੂਥ ਫੋਰਮ" ਦੇ ਨਾਮ ਨਾਮ ਇੱਕ ਪੇਜ ਬਣਾਇਆ ਗਿਆ ਹੈ। ਹੁਣ ਇਸ ਪੇਜ ਦੀ ਸਹਾਇਤਾ ਨਾਲ ਇੱਕ ਮੁਹਿੰਮ ਵਿੱਢੀ ਗਈ ਹੈ। ਜਿਸ ਵਿੱਚ ਪਾਕਿਸਤਾਨ ਦੇ ਉਦਾਰ ਵਾਦੀ ਲੋਕਾਂ ਨੂੰ ਮਹਿਕ ਦਾ ਸਾਥ ਦੇਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਪੇਜ ਤੇ ਸ਼ਨੀਵਾਰ ਸ਼ਾਮ ਨੂੰ ਇੱਕ ਪੋਸਟ ਅੱਪਲੋਡ ਕੀਤੀ ਗਈ ਜਿਸ ਤੇ ਲਿਆ ਗਿਆ ਕਿ ਪਾਕਿਸਤਾਨੀ ਹਿੰਦੂਆਂ ਤੇ ਇਸ ਤਰਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਕਿ , 9 ਵੀਂ ਜਮਾਤ ਵਿੱਚ ਪੜ੍ਹਨ ਵਾਲੀ 14 ਸਾਲਾ ਮਹਿਕ ਕੁਮਾਰੀ ਨੂੰ ਕੁੱਝ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਹੁਣ ਉਹ ਅਮਰੋਤ ਸ਼ਰੀਫ਼ ਦੇ ਮੁਸਲਮਾਨਾਂ ਨਾਲ ਵਿਖਾਈ ਦਿੰਦੀ ਹੈ, ਜੋ ਦਾਅਵਾ ਕਰ ਰਹੇ ਹਨ ਕਿ ਉਸ ਨੂੰ ਅਲੀ ਰਜ਼ਾ ਸੋਲੰਗੀ ਨਾਲ ਪਿਆਰ ਹੋ ਗਿਆ ਹੈ। ਇਸ ਪੇਜ ਤੇ ਹੁਣ ਤੱਕ ਕਰੀਬ 30,702 ਲਾਇਕ ਆ ਚੁੱਕੇ ਹਨ।
ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੋਲੰਗੀ ਪਹਿਲਾਂ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ। ਉਹ ਇੱਕ ਦਿਹਾੜੀਦਾਰ ਵਜੋਂ ਕੰਮ ਕਰਦਾ ਹੈ। ਹੁਣ ਉਹ ਮੁਟਿਆਰ ਇਸਲਾਮ 'ਚ ਪਰਿਵਰਤਿਤ ਕਰ ਦਿੱਤੀ ਗਈ ਹੈ। ਇਹ ਸਵਾਲ ਕੀਤਾ ਗਿਆ ਹੈ ਕਿ ਹੁਣ ਕਿਰਪਾ ਕਰ ਕੇ ਇਹ ਦੱਸੋ ਕਿ 14 ਸਾਲਾ ਲੜਕੀ ਜੋ ਇੱਕ ਕਾਰੋਬਾਰੀ ਦੀ ਧੀ ਹੈ, ਉਹ ਅਨਪੜ੍ਹ ਅਤੇ ਦਿਹਾੜੀਦਾਰ ਨਾਲ ਵਿਆਹ ਕਰ ਸਕਦੀ ਹੈ? ਉਹ ਪਹਿਲਾਂ ਤੋਂ ਵਿਆਹੁਤਾ ਵਿਅਕਤੀ ਦੇ ਲਈ ਆਪਣਾ ਘਰ ਅਤੇ ਧਰਮ ਕਿੱਦਾਂ ਛੱਡ ਸਕਦੀ ਹੈ?
ਇਸ ਦੇ ਬਾਦ ਪੋਸਟ 'ਚ ਕਿਹਾ ਗਿਆ ਕਿ ਅਜਿਹੇ ਮਾਮਲੇ ਬਾਵਾਰ -ਵਾਰ ਹੋ ਰਹੇ ਹਨ। ਪਰ ਇਸ ਦਾ ਕੋਈ ਹੱਲ ਨਹੀਂ ਹੈ।
ਇੱਥੇ ਹੀ ਬੱਸ ਨਹੀਂ ਇਸ ਪੇਜ ਤੇ ਸ਼ਨੀਵਾਰ ਦੀ ਸਵੇਰ ਇੱਕ ਹੋਰ ਪੋਸਟ ਕੀਤੀ ਗਈ ਜਿਸ ਵਿੱਚ ਜਿਸ ਵਿੱਚ ਘੱਟ ਗਿਣਤੀ ਮਹਿਲਾਵਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਸਬੰਧੀ ਬਕਾਇਦਾ ਇੱਕ ਸੂਚੀ ਅੱਪਲੋਡ ਕੀਤੀ ਗਈ। ਇਸ ਸੂਚੀ ਵਿੱਚ ਕੁੱਲ 50 ਔਰਤਾਂ ਦੇ ਨਾਮ ਸ਼ਾਮਿਲ ਹਨ ਅਤੇ ਇਸ ਵਿੱਚ 50 ਵਾਂ ਨਾਮ ਮਹਿਕ ਦਾ ਦਰਸਾਇਆ ਗਿਆ ਹੈ।
ਗੁਆਂਢੀ ਮੁਲਕ ਪਾਕਿਸਤਾਨ ਵਿਖੇ ਇਹ ਆਪਣੀ ਤਰਾਂ ਦਾ ਕੋਈ ਇਕੱਲਾ ਪੇਜ ਨਹੀਂ ਹੈ। ਜੋ ਅਜਿਹੇ ਮੁੱਦਿਆਂ ਨੂੰ ਚੁੱਕ ਰਿਹਾ ਹੈ। ਬਲ ਕਿ ਸਿੰਧੀ ਹਿੰਦੂ ਸਟੂਡੈਂਟ ਫੈਡਰੇਸ਼ਨ ਆਫ਼ ਪਾਕਿਸਤਾਨ ਦਾ ਪੇਜ ਵੀ ਲਗਾਤਾਰ ਅਜਿਹੇ ਮਾਮਲਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਪੁਰਾ ਯਤਨ ਕਰ ਰਿਹਾ ਹੈ।