ਨਵੀਂ ਦਿੱਲੀ, 26 ਜਨਵਰੀ 2020 - ਪਾਕਿਸਤਾਨ ਕ੍ਰਿਕਟ ਬੋਰਡ ਨੇ ਧਮਕੀ ਦਿੱਤੀ ਹੈ ਕਿ ਜੇ ਇਸ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਭਾਰਤ ਨਹੀਂ ਖੇਡਦਾ ਤਾਂ ਪਾਕਿਸਤਾਨ ਆਉਣ ਵਾਲੇ ਟੀ-20 ਵਰਲਡ ਕੱਪ 'ਚ ਹਿੱਸਾ ਨਹੀਂ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸਤੰਬਰ 2020 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ ਅਤੇ 2021 'ਚ ਹੋਣ ਵਾਲੇ ਟੀ-20 ਵਰਲਡ ਕੱਪ ਦੀ ਮੇਜ਼ਬਾਨੀ ਭਾਰਤ ਕਰੇਗਾ।
ਜਦੋਂ ਕਿ ਬੀ.ਸੀ.ਸੀ.ਆਈ. ਪਹਿਲਾਂ ਹੀ ਸਾਫ ਕਰ ਚੁੱਕਾ ਹੈ ਕਿ ਭਾਰਤੀ ਟੀਮ ਪਾਕਿਸਤਾਨ 'ਚ ਖੇਡਣ ਨਹੀਂ ਜਾਏਗੀ। ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਦੀ ਮੇਜ਼ਬਾਨੀ 'ਚ ਏਸ਼ੀਆ ਕੱਪ ਨਹੀਂ ਖੇਡਦੀ ਤਾਂ ਪਾਕਿਸਤਾਨ ਵੀ 2021 'ਚ ਹੋਣ ਵਾਲੇ ਟੀ-20 ਵਰਲਡ ਕੱਪ 'ਚ ਭਾਰਤ ਦੀ ਮੇਜ਼ਬਾਨੀ ਹੇਠ ਨਹੀਂ ਖੇਡੇਗਾ।