← Go Back
ਹਰਦਮ ਮਾਨ
ਸਰੀ, 14 ਫਰਵਰੀ 2020 - ਬੀਤੇ ਦਿਨੀਂ ਲਾਪਤਾ ਹੋਏ ਸਰੀ ਦੇ 23 ਸਾਲਾ ਪੰਜਾਬੀ ਨੌਜਵਾਨ ਰਤਨਜੋਤ ਸਿੰਘ ਸਿੱਧੂ ਦੀ ਭਾਲ ਕਰ ਰਹੇ ਮਾਪਿਆਂ ਉੱਪਰ ਉਸ ਸਮੇਂ ਵੱਡਾ ਕਹਿਰ ਡਿੱਗਿਆ ਜਦੋਂ ਪੁਲਿਸ ਨੇ ਉਸ ਦੀ ਲਾਸ਼ ਮਿਲਣ ਦੀ ਜਾਣਕਾਰੀ ਦਿੱਤੀ। ਸਰੀ ਆਰ.ਸੀ.ਐੱਮ.ਪੀ. ਨੇ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਰਤਨਜੋਤ ਸਿੱਧੂ ਨੂੰ ਆਖਰੀ ਵਾਰ 8 ਫਰਵਰੀ ਨੂੰ ਦੁਪਹਿਰ ਲਗਭਗ ਸਾਢੇ 11 ਵਜੇ ਸਰੀ ਦੇ 184 ਸਟਰੀਟ ਦੇ 6600 ਬਲਾਕ ਵਿੱਚ ਦੇਖਿਆ ਗਿਆ ਸੀ। ਉਸ ਦਿਨ ਤੋਂ ਉਸ ਦੇ ਮਾਪੇ ਬੇਹੱਦ ਚਿੰਤਤ ਸਨ ਅਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਸੀ।
ਸੰਪਰਕ: ਹਰਦਮ ਮਾਨ +1 604 308 6663 ਈਮੇਲ : maanbabushahi@gmail.com
Total Responses : 188