ਬਠਿੰਡਾ, 23 ਫਰਵਰੀ 2020 - ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਪਦਮਜੀਤ ਸਿੰਘ ਮਹਿਤਾ ਨੇ ਯੂਨੀਵਰਸਿਟੀ ਆਫ ਵੈਸਟਮਨਿਸਟਰ ਸਟੂਡੈਂਟ ਯੂਨੀਅਨ (ਇੰਗਲੈਂਡ) ਦਾ ਪ੍ਰਧਾਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਉਹ ਅਜਿਹੇ ਪਹਿਲੇ ਭਾਰਤੀ ਹਨ ਜੋ ਇਸ ਯੂਨੀਵਰਸਿਟੀ ਆਫ ਵੈਸਟਮਨਿਸਟਰਸਟੂਡੈਂਟ ਯੂਨੀਅਨ 'ਚ ਪ੍ਰਧਾਨ ਬਣੇ ਹਨ।
ਪਦਮਜੀਤ ਸਿੰਘ ਮਹਿਤਾ ਦੇ ਪਿਤਾ ਅਮਰਜੀਤ ਸਿੰਘ ਮਹਿਤਾ ਬਠਿੰਡਾ ਦੇ ਮਸਹੂਰ ਬਿਜਨੈਸਮੈਨ ਹਨ ਅਤੇ ਨਾਲ ਹੀ ਮੰਨੇ-ਪ੍ਰਮੰਨੇ ਸਮਾਜ ਸੇਵੀ ਵੀ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਦਮਜੀਤ ਸਿੰਘ ਮਹਿਤਾ 2017 ਵਿਚ ਇੰਗਲੈਂਡ 'ਚ ਪੜ੍ਹਨ ਗਿਆ ਸੀ ਅਤੇ ਉਹ ਉੱਥੇ ਯੂਨੀਵਰਸਿਟੀ ਆਫ ਵੇਸਟਮਿਨਸਟਰ 'ਚ ਬੀ.ਬੀ.ਏ. ਮਾਰਕੀਟਿੰਗ ਦੀ ਡਿਗਰੀ ਕਰ ਰਿਹਾ ਹੈ।
ਪਦਮਜੀਤ ਸਿੰਘ ਮਹਿਤਾ ਇੰਗਲੈਂਡ ਦੀ ਯੂਨੀਵਰਸਿਟੀ ਆਫ਼਼਼ ਵੈਸਟਮਨਿਸਟਰ ਸਟੂਡੈਂਟ ਯੂਨੀਅਨ (UWSU), ਦੇ ਬਣੇ ਪਹਿਲੇ ਭਾਰਤੀ ਪ੍ਰਧਾਨ।
ਬਠਿੰਡਾ, 22 ਫਰਵਰੀ ( ) ਪੰਜਾਬ ਦੇ ਜ਼ਿਲ੍ਹਾ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੋਣਹਾਰ ਵਿਦਿਆਰਥੀ ਸ਼੍ਰੀ ਪਦਮਜੀਤ ਸਿੰਘ ਮਹਿਤਾ ਯੂਨੀਵਰਸਿਟੀ ਆਫ ਵੈਸਟਮਨਿਸਟਰ ਸਟੂਡੈਂਟ ਯੂਨੀਅਨ (UWSU), ਇੰਗਲੈਂਡ ਦੇ ਪਹਿਲੀ ਵਾਰ ਬਣੇ ਭਾਰਤੀ ਪ੍ਰਧਾਨ। ਪਦਮਜੀਤ ਸਿੰਘ ਮਹਿਤਾ ਦੇ ਪਿਤਾ ਸ਼੍ਰੀ ਅਮਰਜੀਤ ਸਿੰਘ ਮਹਿਤਾ ਬਠਿੰਡਾ ਜੋ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਹਨ ਅਤੇ ਬਹੁਤ ਪ੍ਰਸਿੱਧ ਮੰਨੇ ਪ੍ਰਵੰਨੇੇ ਸਮਾਜ ਸੇਵੀ ਵੀ ਹਨ ਜੋ ਸ਼ਹਿਰ ਅੰਦਰ ਬਹੁਤ ਵਧੀਆ ਰੁਤਬਾ ਰੱਖਣ ਵਾਲੇ ਵਿਅਕਤੀ ਹਨ, ਨੇ ਬਠਿੰਡਾ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਦਮਜੀਤ ਸਿੰਘ ਮਹਿਤਾ 2017 ਵਿਚ ਇੰਗਲੈਂਡ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਿਆ ਸੀ । ਉਹ ਯੂਨੀਵਰਸਿਟੀ ਆਫ ਵੇਸਟਮਿਨਸਟਰ ਵਿਖੇ ਬੀ.ਬੀ.ਏ.(BBA) ਮਾਰਕੀਟਿੰਗ ਦੀ ਡਿਗਰੀ ਪ੍ਰਾਪਤ ਕਰ ਰਿਹਾ ਹੈ।
ਸ਼੍ਰੀ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਯੂਨੀਵਰਸਿਟੀ ਆਫ ਵੈਸਟਮਨਿਸਟਰ ਇੰਗਲੈਂਡ ਵਿਖੇ ਲਗਭਗ 180 ਸਾਲ ਪੁਰਾਣੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਆਫ ਵੈਸਟਮਨਿਸਟਰ ਸਟੂਡੈਂਟ ਯੂਨੀਅਨ (UWSU) ਵਿਚ ਹਰ ਵਾਰ ਵੋਟਾਂ ਰਾਹੀਂ ਪ੍ਰਧਾਨ ਚੁਣਿਆ ਜਾਂਦਾ ਹੈ ਜਿਸ ਦੀ ਲੜੀ ਵਿਚ ਸਾਲ 2020 ਦੌਰਾਨ ਪਈਆਂ ਵੋਟਾਂ ਦੇ ਨਤੀਜੇ 21 ਫਰਵਰੀ 2020 ਨੂੰ ਇੰਗਲੈਂਡ ਵਿਖੇ ਆਏ ਜਿਸ ਵਿਚ ਪੰਜ ਉਮੀਦਵਾਰ ਮੈਦਾਨ ਵਿਚ ਪ੍ਰਧਾਨ ਦੀ ਚੋਣ ਲਈ ਉੱਤਰੇ । ਇਸ ਯੂਨੀਵਰਸਿਟੀ ਵਿਚ ਲਗਭਗ 22500 ਵਿਦਿਆਰਥੀ ਪੜ੍ਹ ਰਹੇ ਹਨ।ਇੰਗਲੈਂਡ ਵਿਖੇ 21 ਫਰਵਰੀ 2020 ਨੂੰ ਪਈਆਂ ਵੋਟਾਂ ਦੇ ਨਤੀਜੇ ਆਏ ਜਿਸ ਵਿਚ ਸਭ ਤੋਂ ਵੱਧ ਵੋਟਾਂ ਪਦਮਜੀਤ ਸਿੰਘ ਮਹਿਤਾ ਨੂੰ ਪਈਆਂ ਅਤੇ ਇੰਗਲੈਂਡ ਯੂਨੀਵਰਸਿਟੀ ਆਫ ਵੇਸਟਮਿਨਸਟਰ ਸਟੂਡੈਂਟ ਯੂਨੀਅਨ (UWSU) ਦੇ ਇਤਿਹਾਸ ਵਿਚ ਪਹਿਲੇ ਭਾਰਤੀ ਪ੍ਰਧਾਨ ਚੁਣੇ ਗਏ । ਪਦਮਜੀਤ ਸਿੰਘ ਮਹਿਤਾ ਦੇ ਪਰਿਵਾਰ ਵਿਚ ਇਹ ਗਲ ਸੁਣਕੇ ਖ਼ੁਸ਼ੀ ਦੀ ਲਹਿਰ ਦੌੜ ਰਹੀ ਹੈ ਜੋ ਭਾਰਤ ਵਾਸੀਆਂ ਲਈ ਬਹੁਤ ਮਾਨ ਵਾਲੀ ਗੱਲ ਹੈ। ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਜ਼ਿਲ੍ਹੇ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕੀਤਾ।
ਇਸ ਅਵਸਰ ਤੇ ਬਠਿੰਡਾ ਦੇ ਡਿਪਟੀ ਰੋਮਨ ਸ਼੍ਰੀ ਬੀ.ਸ੍ਰੀਨਿਵਾਸਨ ਅਤੇ ਐਸ.ਐਸ.ਪੀ. ਸ਼੍ਰੀ ਨਾਨਕ ਸਿੰਘ ਅਤੇ ਉੱਚ ਅਧਿਕਾਰੀਆਂ ਨੇ ਪਦਮਜੀਤ ਸਿੰਘ ਮਹਿਤਾ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਜਦੋਂ ਵੀ ਸ੍ਰੀ ਪਦਮਜੀਤ ਸਿੰਘ ਮਹਿਤਾ ਬਠਿੰਡਾ ਵਿਖੇ ਇੰਗਲੈਂਡ ਤੋਂ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਉਪਰੰਤ ਬਠਿੰਡਾ ਵਾਪਸ ਆਵੇਗਾ ਤਾਂ ਉਸ ਦਾ ਪੂਰੇ ਸਨਮਾਨਾਂ ਨਾਲ ਆਦਰ ਸਤਿਕਾਰ ਕੀਤਾ ਜਾਵੇਗਾ, ਜਿਸ ਨੇ ਭਾਰਤ ਵਿਚ ਪੰਜਾਬ ਰਾਜ ਦੇ ਜ਼ਿਲ੍ਹਾ ਬਠਿੰਡਾ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ।
ਸ਼੍ਰੀ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਦਮਜੀਤ ਸਿੰਘ ਮਹਿਤਾ ਨੇ ਮੁਢਲੀ ਸਿੱਖਿਆ ਸ਼ਿਮਲਾ ਦੇ ਬਿਸ਼ਪ ਕਾਟਨ ਪਬਲਿਕ ਸਕੂਲ (Bishop Cotton Public School) ਵਿਖੇ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਾਰ੍ਹਵੀਂ ਦੀ ਸਿੱਖਿਆ ਸੈਂਟ ਜੈਵੀਅਰ ਕਾਨਵੈਂਟ ਸਕੂਲ ਬਠਿੰਡਾ ਵਿਖੇ ਕੀਤੀ । ਪਦਮਜੀਤ ਸਿੰਘ ਮਹਿਤਾ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲੇ ਗਏ ਜਿੱਥੇ ਉਹ ਬੀ.ਬੀ.ਏ. (BBA) ਮਾਰਕੀਟਿੰਗ ਦੀ ਡਿਗਰੀ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਦਮਜੀਤ ਸਿੰਘ ਮਹਿਤਾ ਖੇਡਾਂ ਵਿਚ ਵੀ ਬਹੁਤ ਰੁਚੀ ਰੱਖਦੇ ਹਨ ਉਹ ਤਿੰਨ ਸਾਲ ਬਾਕਸਿੰਗ ਖੇਡ ਦਾ ਚੈਂਪੀਅਨ ਖਿਡਾਰੀ ਰਹਿ ਚੁੱਕਾ ਹੈ।ਸ਼੍ਰੀ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪਦਮਜੀਤ ਸਿੰਘ ਮਹਿਤਾ ਇੰਗਲੈਂਡ ਵਿਚ ਇੰਡੀਅਨ ਨੈਸ਼ਨਲ ਸਟੂਡੈਂਟ ਐਸੋਸੀਏਸ਼ਨ ਦੇ ਮੌਜੂਦਾ ਜਨਰਲ ਸੈਕਟਰੀ ਵੀ ਹਨ।
ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪ੍ਰਧਾਨ ਦੀਆਂ ਚੋਣਾਂ ਦੌਰਾਨ ਉਨ੍ਹਾਂ ਦੇ ਸਾਥੀਆਂ, ਸਹਿਯੋਗੀਆਂ, ਕਲਾਸ ਦੇ ਦੋਸਤਾ ਨੇ ਬਹੁਤ ਮਦਦ ਅਤੇ ਸਹਾਇਤਾ ਕੀਤੀ । ਪਦਮਜੀਤ ਸਿੰਘ ਮਹਿਤਾ ਨੇ ਆਪਣੇ ਚੰਗੇ ਮੇਲ ਮਿਲਾਪ, ਮਿਲਵਰਤਨ ਅਤੇ ਪ੍ਰੇਮ ਪਿਆਰ ਨਾਲ ਯੂਨੀਵਰਸਿਟੀ ਵਿਚ ਅਹਿਮ ਥਾਂ ਬਣਾਈ ਜੋ ਅੱਜ ਉਸਦੀ ਮਿਹਨਤ ਰੰਗਤ ਲਿਆਈ ਅਤੇ ਯੂਨੀਵਰਸਿਟੀ ਆਫ ਵੇਸਟਮਿਨਸਟਰ ਸਟੂਡੈਂਟ ਯੂਨੀਅਨ (UWSU), ਇੰਗਲੈਂਡ ਦੀ ਯੂਨੀਵਰਸਿਟੀ ਵਿਚ ਪਹਿਲੀ ਵਾਰ ਭਾਰਤੀ ਪ੍ਰਧਾਨ ਚੁਣੇ ਗਏ ਜੋ ਭਾਰਤ ਵਾਸੀਆਂ ਅਤੇ ਪੰਜਾਬ ਜ਼ਿਲ੍ਹਾ ਬਠਿੰਡਾ ਲਈ ਬਹੁਤ ਮਾਨ ਵਾਲੀ ਗੱਲ ਹੈ ਅਤੇ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦਾ ਦੁਨੀਆ ਭਰ ਵਿਚ ਨਾਮ ਰੌਸ਼ਨ ਕੀਤਾ ਹੈ।
ਪਦਮਜੀਤ ਸਿੰਘ ਮਹਿਤਾ ਨੇ ਫ਼ੋਨ ਤੇ ਦੱਸਿਆ ਕਿ ਉਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਕੰਮਾਂ ਲਈ ਹਰ ਸੰਭਵ ਪੂਰੀ ਮਿਹਨਤ ਕਰੇਗਾ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਪਣੀ ਇਸ ਜ਼ੁੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਵਾਂਗਾ ।ਉਸ ਨੇ ਆਸ ਕੀਤੀ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਸਹਿਯੋਗੀ ਸਾਥੀਆ ਵੱਲੋਂ ਵੀ ਭਵਿੱਖ ਵਿਚ ਅਜਿਹਾ ਸਹਿਯੋਗ ਮਿਲਦਾ ਰਹੇਗਾ।
ਇਸ ਤੋਂ ਪਹਿਲਾਂ ਵੀ ਮਾਲਵੇ ਦੇ ਹੀ ਮਾਨਸਾ ਜ਼ਿਲ੍ਹੇ ਦਾ ਨੌਜਵਾਨ ਮਨਿੰਦਰ ਸਿੰਘ ਸੇਖੋਂ ਲੰਡਨ ਦੀ ਹੀ ਗਰੀਨਵਿਚ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ . ਉਹ 2009-10 ਦੌਰਾਨ ਉਥੋਂ ਦੀ ਯੂਨੀਅਨ ਦਾ ਪ੍ਰਧਾਨ ਰਿਹਾ . ਸੇਖੋਂ ,ਮਾਨਸਾ ਦੇ ਸਾਬਕਾ ਐਮ ਐਲ ਏ ਸਵਰਗੀ ਸ਼ੇਰ ਸਿੰਘ ਗਾਗੋਵਾਲ ਦਾ ਦੋਹਤਾ ਹੈ .