ਵਾਸ਼ਿੰਗਟਨ, 24 ਫਰਵਰੀ 2020 - ਸੋਮਵਾਰ ਤੋਂ ਅਮਰੀਕਾ ਅਜਿਹਾ ਨਿਯਮ ਲਾਗੂ ਕਰਨ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਜਾਂ ਕਾਨੂੰਨੀ ਰੂਪ ਨਾਲ ਸਥਾਈ ਨਿਵਾਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਨ੍ਹਾਂ ਨੇ ਫੂਡ ਸਟਾਮਪਸ ਵਰਗੀਆਂ 'ਜਨ ਯੋਜਨਾਵਾਂ' ਦਾ ਫਾਇਦਾ ਚੁੱਕਿਆ ਹੈ। ਇਸ ਕਦਮ ਨਾਲ ਕਈ ਭਾਰਤੀ ਨਾਗਰਿਕ ਪ੍ਰਭਾਵਿਤ ਹੋ ਸਕਦੇ ਹਨ ਜਿਨ੍ਹਾਂ ਕੋਲ ਐੱਚ-1ਬੀ ਵੀਜ਼ਾ ਹਨ ਤੇ ਜੋ ਲੰਬੇ ਸਮੇਂ ਤਕ ਸਥਾਈ ਕਾਨੂੰਨੀ ਨਿਵਾਸ ਦੀ ਇਜਾਜ਼ਤ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਅਮਰੀਕਾ ਉਕਤ ਨਿਯਮ ਉੱਚ ਅਦਾਲਤ ਦੇ ਹੁਕਮਾਂ ਮਗਰੋਂ ਹੋਮਲੈਂਡ ਸੁਰੱਖਿਆ ਵਿਭਾਗ ਸੋਮਵਾਰ ਨੂੰ ਆਪਣਾ ਕਾਨੂੰਨ ਲਾਗੂ ਕਰ ਸਕੇਗਾ।