- ਬਾਬਰ ਜਾਲੰਧਰੀ-ਪੰਜਾਬੀ ਸੇਵਕ ਪੰਜਾਬੀ ਪ੍ਰਚਾਰ
ਲਾਹੌਰ, 25 ਫਰਵਰੀ 2020 - ਲਾਹੌਰ, ਲਾਇਲਪੁਰ, ਮਿੰਟਗੁਮਰੀ, ਪਾਕਿਪਟਨ, ਰਹੀਮ-ਯਾਰ-ਖਾਨ, ਗੁਜਰਾਂਵਾਲਾ, ਝੰਗ, ਸਰਗੋਧਾ, ਗੁਜਰਾਤ ਅਤੇ ਸਾਹੀਵਾਲ ਤੋਂ ਇਲਾਵਾ ਪਾਕਿਸਤਾਨ ਦੇ ਬਹੁਤ ਹੋਰ ਸ਼ਹਿਰਾਂ 'ਚ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਪ੍ਰੈੱਸ ਕਲੱਬ ਸ਼ਿਮਲਾ ਪਹਾੜੀ ਲਾਹੌਰ ਤੇ ਮਾਂ ਬੋਲੀ ਦਿਵਸ ਮਨਾਇਆ ਗਿਆ ਜਿਸ 'ਚ ਨਾਮੀ ਪੰਜਾਬੀ ਹਸਤੀਆਂ ਨੇ ਸ਼ਿਰਕਤ ਕੀਤੀ। ਮਾਂ ਬੋਲੀ ਦਿਹਾੜ ਰੈਲੀਆਂ ਬਾਰੇ ਤੇ ਇਹ ਇਕੱਠ ਹੁੰਦੇ ਰਹਿਣੇ ਚਾਈਦੇ, ਅਤੇ ਲਾਹੌਰ ਵਿਚ ਇਕੱਠ ਨੂੰ ਹੋਰ ਭਰਵਾਂ ਕਰਨ ਦੀ ਲੋੜ ਏ, ਜੇ ਕਰ ਸਰਕਾਰਾਂ ਤੀਕਰ ਸਾਡੀ ਵਾਜ ਅੱਪੜੇ।
ਇਸ ਦੌਰਾਨ ਬਹੁਤੇ ਪੰਜਾਬੀ ਜਿੰਨਾਂ ਨੇ ਰਲਤ ਕੀਤੀ ਉਹ ਤੰਜ਼ੀਮਾਂ ਦੇ ਮੈਂਬਰ, ਸ਼ਾਇਰ, ਗਿਣਤੀ ਦੇ ਵਕੀਲ ਸਨ, ਜੌ ਹਰ ਸਾਲ ਰਲੱਤ ਕਰਦੇ ਨੇ। ਸੜਕਾਂ ਵੀ ਬਲਾਕ ਸਨ ਤੇ ਕੁੱਝ ਪੰਜਾਬੀ ਸਮਝ ਰਹੇ ਸਨ ਕਿ ਮਾਂ ਬੋਲੀ ਨੂੰ ਕੱਖ ਨਈ ਹੋਣਾ, ਇਹ ਪੀਰਾਂ ਫ਼ਕੀਰਾਂ ਦੀ ਬੋਲੀ ਏ ਹਮੇਸ਼ ਜਿਉਂਦੀ ਰਹਿਣੀ, ਪਰ ਹਿੰਦੂਆਂ ਦੀ ਪੁਰਾਣੀ ਬੋਲੀ ਸੰਸਕ੍ਰਿਤ ਸੀ ਉਹ ਵੀ ਏਦਾਂ ਈ ਅਤਿਤ ਦੀ ਬੋਲੀ ਬਣ ਕਿ ਰਹਿ ਗਈ ਤੇ ਪੂਜਾ ਪਾਠ ਤੋਂ ਇਲਾਵਾ ਕਿਤੇ ਨਈ ਲੱਭਦੀ ਤੇ ਸੰਸਿਕ੍ਰਤ ਦੀ ਥਾਂ ਹਿੰਦੀ ਨੇ ਲੈ ਲਈ ਈਦਾ ਈ ਪੰਜਾਬੀ ਲਈ ਨਿਕਲਣਾ ਪੈਣਾ ਸਭ ਨੂੰ ਨਈ ਤੇ ਇਹ ਵੀ ਮਾਜ਼ੀ ਦੇ ਬੋਲੀ ਬਣ ਜਾਣੀ, ਤੇ ਲਾਹੌਰ ਹਾਈਕੋਰਟ ਦੇ ਫ਼ੈਸਲੇ ਤੇ ਸਰਕਾਰ ਤੋਂ ਅਮਲ-ਦਰਆਮਦ ਕਰਵਾਣਾ ਬਹੁਤ ਜ਼ਰੂਰੀ ਏ।
2018 ਵਿਚ ਕੋਰਟ ਦਾ ਫ਼ੈਸਲਾ ਆ ਗਿਆ ਸੀ ਲੇਕਿਨ ਨਵਾਜ਼ ਸ਼ਰੀਫ਼ ਸਰਕਾਰ ਦਾ ਟਾਇਮ ਪੂਰਾ ਹੋਣ ਕਰ ਕੇ ਨਵੀਂ ਸਰਕਾਰ ਦਾ ਇੰਤਜ਼ਾਰ ਕੀਤਾ ਗਿਆ ਪਰ ਮੁਰਾਦ ਰਾਸ ਹੋਰਾਂ ਨੇਂ ਵੀ ਬਾਂਹ ਨਈ ਫੜਾਈ, ਹੁਣ ਸਾਨੂੰ ਸੋਚਣਾ ਪੈਣਾ ਕੇ ਕੋਰਟ ਦੇ ਫ਼ੈਸਲੇ ਤੇ ਕਿਵੇਂ ਅਮਲ-ਦਰਆਮਦ ਕਰਵਾਈਏ।
ਤਸਵੀਰਾਂ ਦੀ ਜ਼ੁਬਾਨੀ....