ਹਰਦਮ ਮਾਨ
ਸਰੀ, 28 ਫਰਵਰੀ 2020 - ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਾਸਿਕ ਕਵੀ ਦਰਬਾਰ ਦਲੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੈਂਟਰ ਦੇ ਉਪਰਲੇ ਹਾਲ ਵਿੱਚ ਸਜਿਆ। ਇਸ ਕਵੀ ਦਰਬਾਰ ਵਿਚ ਦਵਿੰਦਰ ਕੌਰ ਜੌਹਲ, ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਬਲਬੀਰ ਸਿੰਘ ਸਹੋਤਾ, ਅਵਤਾਰ ਕੌਰ ਸਹੋਤਾ, ਗੁਰਮੀਤ ਸਿੰਘ ਕਾਲਕਟ, ਦਵਿੰਦਰ ਕੌਰ ਬਛਰਾ, ਅਵਤਾਰ ਕੌਰ ਬੈਂਸ, ਮਹਿੰਦਰ ਸਿੰਘ, ਰਵਿੰਦਰ ਕੌਰ ਬੈਂਸ, ਰਣਬੀਰ ਸਿੰਘ ਔਜਲਾ, ਜੋਗਿੰਦਰ ਕੌਰ, ਜਸਵੰਤ ਕੌਰ ਲੋਹਟ, ਮਨਜੀਤ ਸਿੰਘ ਮੱਲ੍ਹਾ, ਲੱਡੂ ਸਿੰਘ ਖਾਲਸਾ, ਗੁਰਦਿਆਲ ਸਿੰਘ ਜੌਹਲ, ਗੁਰਬਚਨ ਸਿੰਘ ਬਰਾੜ, ਸ਼ਾਂਤੀ ਥਮਨ, ਗੁਰਮੁਖ ਸਿੰਘ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਬਚਨ ਸਿੰਘ ਬਰਾੜ ਨੇ ਨਿਭਾਈ। ਅੰਤ ਵਿਚ ਪ੍ਰਧਾਨ ਦਲੀਪ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com