- 'ਕੁਲਦੀਪ ਸਿੰਘ ਡੈਨਮਾਰਕ, ਮਨਧੀਰ ਕੌਰ ਮੰਨੂ ਕੈਨੇਡਾ, ਸਤਵਿੰਦਰ ਸਿੰਘ ਮਿਆਣੀ ਇਟਲੀ ਅਤੇ ਪਵਨ ਪ੍ਰਵਾਸੀ ਜਰਮਨ ਤੋਂ ਕਰਨਗੇ ਅਗਵਾਈ'
ਚੰਡੀਗੜ੍ਹ, 22 ਮਈ 2020 - ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਅੰਤਰਰਾਸ਼ਟਰੀ ਜਥੇਬੰਦੀ ਐੱਨ. ਆਰ. ਆਈ. ਇਨਕਲਾਬੀ ਮੰਚ ਪਿਛਲੇ ਲੰਮੇ ਸਮੇਂ ਤੋਂ ਲੋਕ ਹਿੱਤਾਂ ਨੂੰ ਸਮਰਪਿਤ ਕਾਰਜ ਬਾਦਸਤੂਰ ਕਰ ਰਹੀ ਹੈ। ਚੱਲ ਰਹੇ ਮਹੀਨੇ ਵਿੱਚ ਇਸ ਸੰਸਥਾਂ ਨੇ ਆਪਣੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕਮਾਲ ਦੀ ਉਡਾਰੀ ਭਰੀ ਹੈ।
ਜਿਸਦੇ ਬਾਰੇ ਮੰਚ ਦੇ ਪ੍ਰੈਸ ਸਕੱਤਰ ਰੋਮੀ ਘੜਾਮੇਂ ਵਾਲ਼ਾ ਨੇ ਲਿਖਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਮੁੱਖ ਢਾਂਚੇ ਵਿੱਚ ਜਨਰਲ ਸਕੱਤਰ ਤੇ ਜਾਇੰਟ ਸਕੱਤਰ ਆਪਣੀਆਂ ਸੇਵਾਵਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਨਿਭਾ ਰਹੇ ਹਨ। ਪਰ ਸਾਰੇ ਸਾਥੀਆਂ ਦੀ ਸਖ਼ਤ ਮਿਹਨਤ ਅਤੇ ਉਤਸ਼ਾਹ ਨੂੰ ਦੇਖਦਿਆਂ ਵੱਖ-ਵੱਖ ਮੁਲਕਾਂ (ਪ੍ਰਵਾਸੀ ਭਾਰਤੀਆਂ ਦੀ ਬਹੁਗਿਣਤੀ ਵਾਲ਼ਿਆਂ) ਵਿੱਚ ਅਲੱਗ ਤੋਂ ਸਕੱਤਰ ਨਿਯੁਕਤ ਕੀਤੇ ਜਾਣ।
ਜਿਸਦੀ ਪਹਿਲੀ ਲੜੀ ਤਹਿਤ ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਤੋਂ ਕੁਲਦੀਪ ਸਿੰਘ ਸਮਾਜ ਸੇਵੀ (ਜੱਦੀ ਪਿੰਡ ਲਿੱਤਰਾਂ ਜ਼ਿਲਾ ਜਲੰਧਰ) ਨੂੰ ਡੈਨਮਾਰਕ, ਕੈਨੇਡਾ ਦੇ ਸ਼ਹਿਰ ਵਿੰਨੀਪੈਗ ਤੋਂ ਮਨਧੀਰ ਕੌਰ ਮੰਨੂ ਮੇਜ਼ਬਾਨ ਵਿੰਨੀਪੈਗ ਰੇਡੀਓ ਨੂੰ ਕੈਨੇਡਾ, ਇਟਲੀ ਦੇ ਸ਼ਹਿਰ ਕਰੇਮੌਨਾ ਤੋਂ ਸਤਵਿੰਦਰ ਮਿਆਣੀ ਸੰਪਾਦਕ ਯੂਰਪ ਟਾਈਮਜ਼ ਅਖ਼ਬਾਰ ਅਤੇ ਵੈੱਬ ਚੈਨਲ (ਜੱਦੀ ਪਿੰਡ ਮਿਆਣੀ ਜ਼ਿਲਾ ਹੁਸ਼ਿਆਰਪੁਰ) ਨੂੰ ਇਟਲੀ ਅਤੇ ਜਰਮਨੀ ਦੇ ਸ਼ਹਿਰ ਫਰੰਕਫੋਰਟ ਤੋਂ ਪਵਨ ਪ੍ਰਵਾਸੀ ਸੰਪਾਦਕ ਪੰਜਾਬੀ ਸਾਂਝ ਅਖ਼ਬਾਰ ਅਤੇ ਵੈੱਬ ਟੀ ਵੀ (ਜੱਦੀ ਪਿੰਡ ਹਰਦਾਸਪੁਰ ਜ਼ਿਲਾ ਕਪੂਰਥਲਾ) ਨੂੰ ਜਰਮਨੀ ਲਈ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਇਹਨਾਂ ਸਾਰਿਆਂ ਨੂੰ ਮੰਚ ਦੇ ਸਰਪ੍ਰਸਤ ਡਾ. ਪ੍ਰਦੀਪ ਜੋਧਾਂ ਕੈਨੇਡਾ, ਪ੍ਰਧਾਨ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਚੇਅਰਪਰਸਨ ਰਣਬੀਰ ਕੌਰ ਬੱਲ ਯੂ ਐੱਸ ਏ, ਵਾਈਸ ਚੇਅਰਮੈਨ ਬਲਿਹਾਰ ਸੰਧੂ ਆਸਟ੍ਰੇਲੀਆ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਇੰਗਲੈਂਡ, ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ਇਟਲੀ, ਜਨਰਲ ਸਕੱਤਰ ਰੁਪਿੰਦਰ ਜੋਧਾਂ ਜਾਪਾਨ, ਜਾਇੰਟ ਸਕੱਤਰ ਬਿੰਦਰ ਭੋਗਪੁਰੀ ਇੰਗਲੈਂਡ, ਆਡੀਟਰ ਰਵਿੰਦਰ ਲਾਲੀ ਕੈਲਫੋਰਨੀਆ, ਵਿੱਤ ਸਕੱਤਰ ਮਨਦੀਪ ਸਿੰਘ ਟੋਰਾਂਟੋ, ਉਪ ਖਜ਼ਾਨਚੀ ਹਰਨੇਕ ਸਿੰਘ ਗੁੱਜਰਵਾਲ, ਸਭਿਆਚਾਰਕ ਮਾਮਲੇ ਇੰਚਾਰਜ ਜਗਸੀਰ ਜੀਦਾ, ਸੋਸ਼ਲ ਮੀਡੀਆ ਇੰਚਾਰਜ ਸੁਪਿੰਦਰ ਸਿੰਘ ਸੰਨੀ ਜਾਪਾਨ, ਪ੍ਰਾਪੇਗੰਡਾ ਸਕੱਤਰ ਨਵਦੀਪ ਵਿਰਕ ਜਾਪਾਨ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ।