ਕੈਨੇਡਾ: ਬੀਸੀ ਵਿਚ ਕੋਰੋਨਾ ਵਾਇਰਸ ਦੇ 146 ਨਵੇਂ ਕੇਸ ਸਾਹਮਣੇ ਆਏ
ਹਰਦਮ ਮਾਨ
ਸਰੀ, 5 ਅਗਸਤ 2020-ਪਿਛਲੇ 96 ਘੰਟਿਆਂ ਵਿਚ ਬੀਸੀ ਵਿਚ ਕੋਰੋਨਾ ਵਾਇਰਸ ਦੇ 146 ਹੋਰ ਕੇਸ ਸਾਹਮਣੇ ਆਏ ਹਨ ਅਤੇ ਮੇਪਲ ਰਿੱਜ ਇਲਾਕੇ ਵਿਚ ਇੱਕ ਕੋਵਿਡ-19 ਆਊਟਬ੍ਰੇਕ ਦਾ ਮਾਮਲਾ ਸਾਹਮਣੇ ਆਇਆ ਹੈ। ਐਬਟਸਫੋਰਡ ਵਿੱਚ ਬੇਰੀ ਪੈਕਿੰਗ ਫੈਕਟਰੀ ਦੇ ਪੀੜਤਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਸੂਬੇ ਵਿਚ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3,787 ਹੋ ਗਈ ਹੈ ਜਿਨ੍ਹਾਂ ਵਿੱਚੋਂ 319 ਕੇਸ ਐਕਟਿਵ ਦੱਸੇ ਗਏ ਹਨ।
ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਕਿਹਾ ਹੈ ਕਿ ਪਬਲਿਕ ਹੈਲਥ ਅਫ਼ਸਰ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਸਾਹਮਣੇ ਆਏ ਨਵੇਂ ਕੇਸਾਂ ਸਬੰਧੀ ਸੰਪਰਕ ਕੜੀ ਦਾ ਪਤਾ ਲਾਇਆ ਜਾਵੇ। ਇਸੇ ਦੌਰਾਨ ਸੂਬੇ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਾਈਵੇਟ ਪਾਰਟੀਆਂ ਜਾਂ ਵੱਡੇ ਇਕੱਠਾਂ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com