ਦੁੱਖਦਾਈ ਖ਼ਬਰ
ਕੈਨੇਡਾ: ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਹਰਦਮ ਮਾਨ
ਸਰੀ, 7 ਅਗਸਤ 2020 : ਟੋਰਾਂਟੋ ਤੋਂ ਟਹਿਲ ਸਿੰਘ ਬਰਾੜ ਨੇ ਬੇਹੱਦ ਦੁੱਖਦਾਈ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੈਨੇਡਾ ਰਹਿੰਦਾ ਪਿੰਡ ਜੰਗੀਆਣਾ (ਬਰਨਾਲਾ ) ਦਾ ਨੌਜਵਾਨ ਸੁਖਵਿੰਦਰ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਮਸਾਂ 31-32 ਸਾਲ ਦਾ ਸੀ ਅਤੇ ਉਸ ਨੂੰ ਥੋੜ੍ਹਾ ਚਿਰ ਪਹਿਲਾਂ ਹੀ ਵਰਕ ਪਰਮਿਟ ਮਿਲਿਆ। ਸੁਖਵਿੰਦਰ ਟਰੱਕ ਡਰਾਈਵਰ ਸੀ ਅਤੇ ਜਦੋਂ ਦਿਲ ਦਾ ਦੌਰਾ ਪਿਆ ਉਦੋਂ ਟਰੱਕ ਹੀ ਚਲਾ ਰਿਹਾ ਸੀ।
ਸੁਖਵਿੰਦਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸੁਖਵਿੰਦਰ ਸਿੰਘ ਦੇ ਮਾਮੇ ਦੇ ਪੁੱਤ ਸਵਰਨਜੀਤ ਸਿੰਘ ਢਿੱਲੋਂ, ਪਿੰਡ ਕਰਾੜ ਵਾਲਾ, ਜ਼ਿਲਾ ਬਠਿੰਡਾ ਨਾਲ 416-873-9009 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com