ਹਰਜਿੰਦਰ ਸਿੰਘ ਬਸਿਆਲਾ
- ਟਰੱਸਟ ਵੱਲੋਂ ਮਾਲਵਾ ਕਲੱਬ ਦਾ ਧੰਨਵਾਦ
ਔਕਲੈਂਡ, 12 ਅਗਸਤ 2020 - ਨਿਊਜ਼ੀਲੈਂਡ ਦੇ ਵਿਚ ਇਕ ਦਹਾਕੇ ਦੇ ਵੱਧ ਸਮੇ ਤੋਂ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਵਿਚ ਸਰਗਰਮ 'ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ' ਨੇ ਹੁਣ ਪੰਜਾਬ ਦੇ ਵਿਚ ਇਕ ਵੱਡਾ ਕਾਰਜ ਕੀਤਾ ਹੈ। ਜਿਨ੍ਹਾਂ ਲੋਕਾਂ ਦੀਆਂ ਕਿਡਨੀਆਂ (ਗੁਰਦੇ) ਖਰਾਬ ਹੋ ਜਾਂਦੇ ਹਨ ਉਨ੍ਹਾਂ ਦੇ ਲਈ ਡਾਇਲਸਿਸ ਮਸ਼ੀਨ ਨਵੀਂ ਜ਼ਿੰਦਗੀ ਦੇਣ ਦੇ ਬਰਾਬਰ ਹੈ। ਖੂਨ ਦੇ ਵਿਚੋਂ ਪਾਣੀ ਅਤੇ ਬੇਲੋੜਾ ਦ੍ਰਵ ਕੱਢਣ ਵਾਸਤੇ ਇਹ ਮਸ਼ੀਨ ਵਰਤੀ ਜਾਂਦੀ ਹੈ। ਇਸਦੀ ਕੀਮਤ 6 ਤੋਂ 7 ਲੱਖ ਰੁਪਏ ਹੋਣ ਕਰਕੇ ਇਹ ਆਮ ਹਸਪਤਾਲਾਂ ਦੇ ਵਿਚ ਉਪਲਬਧ ਨਹੀਂ, ਜੇਕਰ ਕਿਤੇ ਹਨ ਤਾਂ ਉਥੇ ਇਸਦਾ ਖਰਚਾ ਬਹੁਤ ਹੈ।
ਪਰ ਇਕ ਸਮਾਜਿਕ ਸੰਸਥਾ ਧੰਨ ਮਾਤਾ ਗੁਜਰੀ ਚੈਰੀਟੇਬਲ ਟ੍ਰਸਟ ਜਗਰਾਉਂ ਇਹ ਸੇਵਾ ਮੁਫਤ ਦੇ ਵਿਚ ਦੇ ਰਿਹਾ ਹੈ ਜਿਸ ਦੇ ਲਈ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਇਕ ਡਾਇਲਸਿਸ ਮਸ਼ੀਨ ਦੇਣ ਦਾ ਵਾਅਦਾ ਕੀਤਾ ਸੀ। ਮਾਲਵਾ ਕੱਲਬ ਦੇ ਸਾਰੇ ਮੈਂਬਰਾਨ ਦੇ ਸਹਿਯੋਗ ਨਾਲ ਇਹ ਡਾਇਲਸਿਸ ਮਸ਼ੀਨ ਕੱਲ੍ਹ ਟ੍ਰਸਟ ਦੇ ਕੋਲ ਪਹੁੰਚ ਗਈ ਹੈ ਅਤੇ ਇਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕਲੱਬ ਵੱਲੋਂ ਆਪਣੇ ਪੰਜਾਬ ਦੇ ਆਪਣੇ ਕੁਝ ਸਾਥੀਆਂ ਵੀਰ ਲੱਖਾ, ਅਵਤਾਰ ਸਿੰਘ ਅਤੇ ਵੀਰ ਬਰਾੜ ਨੇ ਇਹ ਮਸ਼ੀਨ ਟ੍ਰਸਟ ਨੂੰ ਸਪੁਰਦ ਕੀਤੀ। ਇਸ ਮਸ਼ੀਨ ਦੀ ਕੀਮਤ 6 ਲੱਖ 30 ਹਜ਼ਾਰ ਦੇ ਕਰੀਬ ਆਈ ਅਤੇ ਮੁੰਬਈ ਤੋਂ ਸਿੱਧੀ ਟ੍ਰਸਟ ਨੂੰ ਭੇਜੀ ਗਈ ਹੈ। ਟ੍ਰਸਟ ਵੱਲੋਂ ਮਾਲਵਾ ਸਪੋਰਟਸ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।
ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ, ਸ. ਜਗਜੀਤ ਸਿੰਘ ਸਿੱਧੂ ਸਕੱਤਰ, ਸ. ਗੁਰਪ੍ਰੀਤ ਸਿੰਘ ਗੈਰੀ ਬਰਾੜ ਉਪ ਸਕੱਤਰ, ਕਮਲ ਤੱਖਰ ਖਜ਼ਾਨਚੀ, ਗਗਨ ਧਾਲੀਵਾਲ ਉਪ ਖਜ਼ਾਨਚੀ, ਗੁਰਭੇਜ ਸਿੰਘ ਬਘੇਲਾ ਅਤੇ ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਪਰਮਿੰਦਰ ਸਿੰਘ ਭੁੱਲਰ ਸਭਿਆਚਾਰਕ ਸਕੱਤਰ, ਸੁਖਪ੍ਰੀਤ ਸਿੰਘ ਗੱਗੂ ਉਪ ਸਭਿਆਚਾਰਕ ਸਕੱਤਰ, ਅਤੇ ਔਡੀਟਰ ਅਮਨ ਬਰਾੜ, ਮੈਂਬਰਾਂ ਵਿਚੋਂ ਜਗਦੇਵ ਸਿੰਘ ਜੱਗੀ, ਪਰਮਿੰਦਰ ਤੱਖਰ, ਝਿਰਮਿਲ ਸਿੰਘ, ਪ੍ਰੀਤਮ ਸਿੰਘ ਪੀਤੂ, ਜਸਦੀਪ ਸਿੰਘ ਬਰਾੜ ਦੀਪਾ, ਗਗਨਦੀਪ ਸਿੰਘ, ਸੁੱਖਪਾਲ ਕੁੱਕੂ ਮਾਨ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਗੁਰਭੇਜ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਰਾੜ, ਗੁਰਜੀਤ ਸਿੰਘ ਗਿੱਲ, ਪਲਵਿੰਦਰ ਸਿੰਘ ਪਾਲ ਰਣੀਆ, ਅਮਨਦੀਪ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਰਾਮੂਵਾਲੀਆ, ਹਰਿੰਦਰਪਾਲ ਧਾਲੀਵਾਲ, ਹਰਜਿੰਦਰ ਪਾਲ ਸਿੰਘ ਔਲਖ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਪ੍ਰਿਤਪਾਲ ਸਿੰਘ ਗਰੇਵਾਲ, ਜਗਜੀਤ ਸਿੰਘ ਪੰਨੂ ਅਤੇ ਜਸਪ੍ਰੀਤ ਸਿੰਘ ਮਾਣਕ ਨੇ ਇਸ ਸੇਵਾ ਨੂੰ ਪ੍ਰਵਾਨ ਕਰਨ ਲਈ ਟ੍ਰਸਟ ਦਾ ਧੰਨਵਾਦ ਕੀਤਾ ਹੈ।