ਬਲਜਿੰਦਰ ਸੇਖਾ
ਟੋਰਾਂਟੋ, 19 ਸਤੰਬਰ 2020 - ਇਸ ਹਫਤੇ ਦੇ ਸ਼ੁਰੂ ਵਿਚ, ਓਂਟਾਰੀਓ ਸਰਕਾਰ ਨੇ ਟੋਰਾਂਟੋ, ਪੀਲ ਰੀਜਨ ਅਤੇ ਓਟਾਵਾ ਵਿਚ ਕੋਰੋਨਾ ਕਾਰਨ ਇਹ ਪਾਬੰਦੀਆਂ ਲਾਈਆਂ ਹਨ...
ਨਿੱਜੀ ਸਮਾਜਿਕ ਇਕੱਠ ਜਿਵੇਂ ਕਿ ਘਰਾਂ, ਵਿਹੜੇ, ਪਾਰਕਾਂ ਅਤੇ ਹੋਰ ਮਨੋਰੰਜਨ ਵਾਲੇ ਖੇਤਰਾਂ ਵਿਚ ਫੰਕਸ਼ਨਾਂ, ਪਾਰਟੀਆਂ, ਡਿਨਰ, ਇਕੱਠਾਂ, ਬੀਬੀਕਿਊ ਜਾਂ ਵਿਆਹ ਦੀਆਂ ਰਿਸੈਪਸ਼ਨਾਂ ਸ਼ਾਮਲ ਹਨ 'ਤੇ ਹੁਣ ਲੋਕਾਂ ਦੀ ਸੰਖਿਆ (ਇਕੱਠ) 'ਤੇ ਨਵੀਂ ਸੀਮਾ ਪੂਰੇ ਪ੍ਰਾਂਤ ਵਿੱਚ ਲਾਗੂ ਕਰ ਦਿੱਤੀ ਹੈ।
ਇੱਕ ਇਨਡੋਰ ਪ੍ਰੋਗਰਾਮ ਜਾਂ ਇਕੱਠ ਵਿੱਚ 10 ਲੋਕ (50 ਦੀ ਪਿਛਲੀ ਸੀਮਾ), ਜਾਂ ਬਾਹਰੀ ਪ੍ਰੋਗਰਾਮ ਜਾਂ ਇਕੱਠ ਵਿੱਚ 25 ਵਿਅਕਤੀ (100 ਦੀ ਪਿਛਲੀ ਸੀਮਾ) ਹੀ ਇਕੱਠੇ ਹੋ ਸਕਦੇ ਹਨ। ਅੰਦਰੂਨੀ ਅਤੇ ਬਾਹਰੀ ਪ੍ਰੋਗਰਾਮਾਂ ਦੇ ਇਕੱਠਾਂ ਨੂੰ ਇਕੱਠੀਆਂ ਨਹੀਂ ਮਿਲਾਇਆ ਜਾ ਸਕਦਾ, ਭਾਵ 35 (25 ਬਾਹਰ ਅਤੇ 10 ਘਰ ਦੇ ਅੰਦਰ) ਦੇ ਇਕੱਠਿਆਂ ਦੀ ਆਗਿਆ ਨਹੀਂ ਹੈ।
ਨਵੀਂਆਂ ਸੀਮਾਵਾਂ ਸਟਾਫ ਵਾਲੇ ਕਾਰੋਬਾਰਾਂ ਅਤੇ ਸਹੂਲਤਾਂ, ਜਿਵੇਂ ਬਾਰਾਂ, ਰੈਸਟੋਰੈਂਟਾਂ, ਸਿਨੇਮਾਘਰਾਂ, ਸੰਮੇਲਨ ਕੇਂਦਰਾਂ, ਬੈਨਕਿਊਟ ਹਾਲਾਂ, ਜਿੰਮਾਂ, ਪੂਜਾ ਸਥਾਨਾਂ, ਮਨੋਰੰਜਨਕ ਖੇਡਾਂ ਜਾਂ ਕਲਾ ਪ੍ਰੋਗਰਾਮਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਮਾਗਮਾਂ ਜਾਂ ਇਕੱਠਾਂ ਤੇ ਲਾਗੂ ਨਹੀਂ ਹੋਣਗੀਆਂ।
ਇਨ੍ਹਾਂ ਇਕੱਠਾਂ ਦੀ ਸੀਮਾਂ ਦੀ ਉਲੰਘਣਾਂ ਕਰਨ 'ਤੇ ਘੱਟੋ ਘੱਟ 10,000 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ।