← ਪਿਛੇ ਪਰਤੋ
ਪੰਜਾਬੀ ਸਾਹਿਤ ਦੇ ਪਰਸਾਰ ਲਈ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੁਸਤਕ ਵਿਕਰੀ ਕੇਂਦਰ ਨੂੰ ਭਰਵਾਂ ਹੁੰਗਾਰਾ ਦਿਓ- ਲਖਵਿੰਦਰ ਜੌਹਲ ਬਾਬੂਸ਼ਾਹੀ ਨੈੱਟਵਰਕ ਲੁਧਿਆਣਾ 14 ਜੂਨ 2022 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਦੇ ਫ਼ੈਸਲੇ ਅਨੁਸਾਰ ਲੁਧਿਆਣਾ ਵਿਖੇ "ਪੁਸਤਕ ਵਿਕਰੀ ਕੇਂਦਰ" 28 ਮਈ ਤੋਂ ਖੋਲ੍ਹ ਦਿਤਾ ਗਿਆ ਹੈ। ਇਸ ਨੂੰ ਚਾਲੂ ਕਰਨ ਲਈ ਜ਼ੁੰਮੇਵਾਰੀ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੂੰ ਸੌਂਪੀ ਗਈ ਸੀ। ਇਸਦੀ ਜਾਣਕਾਰੀ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੇਂਦਿਆਂ ਦੱਸਿਆ ਕਿ ਇਸਦੀ ਜ਼ਿੰਮੇਵਾਰੀ ਅਜਮੇਰ ਸਿੰਘ ਨੂੰ ਸੌਂਪੀ ਗਈ ਹੈ। ਅਕਾਡਮੀ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਕਾਰਜਕਾਰਨੀ ਵੱਲੋ ਨਿਸ਼ਚਤ ਕੀਤੇ ਨੇਮਾਂ ਅਨੁਸਾਰ ਇਸ ਵਿਕਰੀ ਕੇਂਦਰ ਲਈ ਅਕਾਡਮੀ ਦਾ ਮੈਂਬਰ ਲੇਖਕ ਇਕ ਸਿਰਲੇਖ ਦੀਆਂ ਵੱਧ ਤੋਂ ਵੱਧ ਪੰਜ ਕਿਤਾਬਾਂ ਅਕਾਡਮੀ ਦੇ ਦਫ਼ਤਰ ਵਿੱਚ ਜਮਾਂ ਕਰਵਾ ਸਕੇਗਾ, ਜੋ ਉਸ ਰਾਹੀਂ ਵਿਕਰੀ ਕੇਂਦਰ ਨੂੰ ਮਿਲ ਜਾਣਗੀਆਂ। ਸਬੰਧਿਤ ਲੇਖਕ ਨੂੰ ਕਿਤਾਬ ਤੇ ਛਪੀ ਹੋਈ ਕੀਮਤ ਦਾ ਚਾਲੀ ਪ੍ਰਤੀਸ਼ਤ ਹੀ ਵਾਪਸ ਮਿਲੇਗਾ ਜਦ ਕਿ ਖਰੀਦਣ ਵਾਲੇ ਨੂੰ ਚਾਲੀ ਪ੍ਰਤੀਸ਼ਤ ਰਿਆਇਤ ਮਿਲੇਗੀ। ਕਿਤਾਬਾਂ ਦਾ ਹਿਸਾਬ ਸਾਲ ਚ ਦੋ ਵਾਰ 30 ਜੂਨ ਅਤੇ 31 ਦਸੰਬਰ ਨੂੰ ਹੋਇਆ ਕਰੇਗਾ। ਉਨ੍ਹਾਂ ਦੱਸਿਆ ਕਿ ਕਿਤਾਬਾਂ ਵਾਲੇ ਨਿਯਮ ਹੀ ਰਸਾਲਿਆਂ ਉੱਤੇ ਵੀ ਲਾਗੂ ਹੋਣਗੇ। ਕਿਤਾਬਾਂ/ਰਸਾਲਿਆਂ ਦੀ ਚੋਣ ਅਕਾਡਮੀ ਦੀ ਤਿੰਨ ਮੈਂਬਰੀ ਕਮੇਟੀ ਕਰਿਆ ਕਰੇਗੀ। ਅਕਾਡਮੀ ਦੇ ਗੈਰ ਮੈਂਬਰ ਵੀ ਕਿਤਾਬਾਂ ਦੇ ਸਕਣਗੇ ਪਰ ਉਨ੍ਹਾਂ ਦੀ ਮਿਆਰੀ ਪਰਖ਼ ਪੁਸਤਕ ਕਮੇਟੀ ਹੀ ਕਰੇਗੀ। ਕਿਤਾਬਾਂ ਵਿਕਣ ਦੀ ਸੂਰਤ ਵਿੱਚ ਵਿਕਰੀ ਕੇਂਦਰ ਹੋਰ ਕਿਤਾਬਾਂ ਦੀ ਮੰਗ ਦੱਸ ਸਕੇਗੀ। ਸਾਲ ਬਾਅਦ ਨਾ ਵਿਕਣ ਵਾਲੀਆਂ ਕਿਤਾਬਾਂ ਵਾਪਸ ਲਿਜਾਣ ਦੀ ਜ਼ਿੰਮੇਵਾਰੀ ਲੇਖਕ ਦੀ ਆਪਣੀ ਹੋਵੇਗੀ ਜੌਹਲ ਨੇ ਪੰਜਾਬੀ ਸਾਹਿੱਤ ਦੇ ਕਦਰਦਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਭਵਨ ਲੁਧਿਆਣਾ ਦੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਸਥਾਪਿਤ ਇਸ ਵਿਕਰੀ ਕੇਂਦਰ ਨੂੰ ਭਰਵਾਂ ਹੁੰਗਾਰਾ ਦਿਉ।
Total Responses : 79