← Go Back
ਨਵੀਂ ਦਿੱਲੀ, 31 ਦਸੰਬਰ - ਰਿਲਾਇੰਸ ਜੀਓ ਨੇ 1 ਜਨਵਰੀ 2021 ਤੋਂ ਸਾਰੇ ਲੋਕਲ ਵਾਇਸ ਕਾਲ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਕੁੱਝ ਮਹੀਨੇ ਪਹਿਲਾ ਰਿਲਾਇੰਸ ਜੀਓ ਨੇ ਦੂਸਰੇ ਨੰਬਰ 'ਤੇ ਲੋਕਲ ਕਾਲ ਲਈ ਪੈਸੇ ਕੱਟਣੇ ਸ਼ੁਰੂ ਕੀਤੇ ਸਨ।
ਰਿਲਾਇੰਸ ਜੀਓ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟੀ.ਆਰ.ਏ.ਆਈ.) ਦੇ ਆਦੇਸ਼ ਮੁਤਾਬਿਕ ਇਕ ਜਨਵਰੀ ਤੋਂ ਘਰੇਲੂ ਵਾਇਸ ਕਾਲਾਂ ਲਈ ਇੰਟਰਕਨੈਕਟ ਵਰਤੋਂ ਦੇ ਖਰਚੇ (ਆਈ.ਯੂ.ਸੀ) ਬੰਦ ਕੀਤੇ ਜਾ ਰਹੇ ਹਨ।
Total Responses : 935