ਹਰਦਮ ਮਾਨ
ਸਰੀ, 10 ਫਰਵਰੀ 2021-ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ ਕਾਰਨ ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਕੈਨੇਡਾ ਵੱਲੋਂ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ 1500 ਨੌਕਰੀਆਂ ਦੀ ਕਟੌਤੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਏਅਰ ਕੈਨੇਡਾ ਨੇ 18 ਫਰਵਰੀ ਤੋਂ ਅਮਰੀਕਾ ਅਤੇ ਵਿਦੇਸ਼ ਜਾਣ ਵਾਲੇ 17 ਫਲਾਈਟ ਰੂਟਾਂ ਉਪਰ ਹਵਾਈ ਸੇਵਾਵਾਂ 30 ਅਪ੍ਰੈਲ ਤੱਕ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਪਹਿਲਾਂ ਬੁਕਿੰਗ ਕਰਨ ਵਾਲੇ ਪ੍ਰਭਾਵਿਤ ਗ੍ਰਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।’
ਏਅਰ ਕੈਨੇਡਾ ਕੀਤੇ ਐਲਾਨ ਅਨੁਸਾਰ ਹੇਠ ਲਿਖੇ ਅੰਤਰ ਰਾਸ਼ਟਰੀ ਹਵਾਈ ਰੂਟ ਪ੍ਰਭਾਵਿਤ ਹੋਣਗੇ-
ਵੈਨਕੂਵਰ ਤੋਂ ਲੰਡਨ, ਇੰਗਲੈਂਡ (14 ਫਰਵਰੀ), ਟੋਰਾਂਟੋ ਤੋਂ ਬੋਗੋਟਾ (16 ਫਰਵਰੀ), ਟੋਕਿਓ-ਨਰੀਤਾ, ਜਪਾਨ (15 ਫਰਵਰੀ), ਮਾਂਟਰੀਅਲ ਤੋਂ ਬੋਗੋਟਾ (13 ਫਰਵਰੀ), ਡਬਲਿਨ (12 ਫਰਵਰੀ), ਸਾਓ ਪੌਲੋ (16 ਫਰਵਰੀ),
ਹਾਂਗ ਕਾਂਗ (ਸ਼ੁਰੂਆਤ ਮੁਲਤਵੀ), ਡੁਬਈ (ਸ਼ੁਰੂਆਤ ਮੁਲਤਵੀ), ਤੇਲ ਅਵੀਵ (ਨਿਰੰਤਰ ਮੁਅੱਤਲ)।
ਅਮਰੀਕਾ ਜਾਣ ਵਾਲੇ ਹੇਠ ਲਿਖੇ ਹਵਾਈ ਰੂਟ ਪ੍ਰਭਾਵਿਤ ਹੋਣਗੇ-
ਵੈਨਕੂਵਰ ਤੋਂ ਸੀਏਟਲ (16 ਫਰਵਰੀ), ਟੋਰਾਂਟੋ ਤੋਂ ਫੋਰਟ ਮਾਇਅਰਜ਼ (14 ਫਰਵਰੀ), ਮਾਂਟਰੀਅਲ ਤੋਂ ਬੋਸਟਨ (17 ਫਰਵਰੀ), ਬੋਸਟਨ (16 ਫਰਵਰੀ), ਵਾਸ਼ਿੰਗਟਨ-ਰੀਗਨ (17 ਫਰਵਰੀ), ਡੇਨਵਰ (17 ਫਰਵਰੀ), ਨਿਊ ਯਾਰਕ ਲਾਗੁਆਰਡੀਆ ਏਅਰਪੋਰਟ (17 ਫਰਵਰੀ),
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com