← Go Back
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਸਮੱਗਰੀ ਵਾਲੀ ਸਕੋਰਪੀਓ ਖੜ੍ਹੀ ਮਿਲੀ, ਮਾਮਲੇ ਦੀ ਜਾਂਚ ਜਾਰੀ ਮੁੰਬਈ, 26 ਫਰਵਰੀ, 2021 : ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਵਪਾਰੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਸਮੱਗਰੀ ਨਾਲ ਲੱਦੀ ਸਕੋਰਪੀਓ ਖੜ੍ਹੀ ਮਿਲੀਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈਹੈ। ਇਹ ਪ੍ਰਗਟਾਵਾ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕੀਤਾ ਹੈ। ANI ਅਨੁਸਾਰ ਘਰ ਦੇ ਬਾਹਰ ਉਚ ਸੁਰੱਖਿਆ ਬਲ ਤਾਇਨਾਤ ਹੈ। ਦੇਸ਼ਮੁੱਖ ਮੁਤਾਬਕ ਸਕੋਰਪੀਓ ਵਿਚ ਕੁਝ ਜੈਲਾਟੀਨ ਮਿਲਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ। ਅੰਬਾਨੀ ਦਾ ਘਰ ਕਾਰਮਾਈਕਲ ਰੋਡ ’ਤੇਹੈ। ਵੀਰਵਾਰ ਸ਼ਾਮ ਨੁੰ ਇਥੇ ਸ਼ੱਕੀ ਵਾਹਨ ਵੇਖਿਆਗਿਆ। ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਸੱਦ ਲਏ ਗਏ।ਪੁਲਿਸ ਨੇ ਵਾਹਨ ਦੀ ਜਾਂਚ ਕੀਤੀ ਤਾਂ ਅੰਦਰੋਂ 20 ਵਿਸਫੋਟਕ ਜੈਲਾਨੀਨ ਛੜੀਆਂ ਮਿਲੀਆਂ। ਵਾਹਨ ਦੇ ਅੰਦਰੋਂ ਇਕ ਚਿੱਠੀ ਵੀ ਮਿਲੀ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਮਿਲੀ ਸਕਾਰਪੀਓ ਦਾ ਨੰਬਰ ਅੰਬਾਨੀ ਦੀ ਸੁਰੱਖਿਆ ਵਿਚ ਚਲਦੀ ਸਕਾਰਪੀਓ ਨਾਲ ਮੇਲ ਖਾਂਦਾ ਹੈ।
Police deploy personnel outside Ambani's house following explosive material found near his residence Car with explosive materials found near Mukesh Ambani's house in Mumbai
Total Responses : 267