ਸੰਜੀਵ ਸੂਦ
- ਉਨ੍ਹਾਂ ਕਿਹਾ ਫਰੰਟਲਾਈਨ ਵਿੱਚ ਆਉਂਦੀ ਹੈ ਲੇਬਰ ਇਸ ਕਰਕੇ ਉਨ੍ਹਾਂ ਲਈ ਉਮਰ ਮੁਤਾਬਕ ਟੀਕਾਕਰਣ ਹੋਣਾ ਲਾਜ਼ਮੀ ਨਹੀਂ
ਲੁਧਿਆਣਾ, 13 ਅਪ੍ਰੈਲ 2021 - ਪੰਜਾਬ ਦੇ ਇੰਡਸਟਰੀ ਮੰਤਰੀ ਸੁੰਦਰ ਸ਼ਾਮ ਅਰੋੜਾ ਅੱਜ ਲੁਧਿਆਣਾ ਵਿਚ ਸਾਈਕਲ ਵੈਲੀ ਦੇ ਅੰਦਰ ਹੀਰੋ ਸਾਈਕਲ ਵੱਲੋਂ ਲਾਏ ਗਏ ਪਲਾਂਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਧਨਾਨਸੂ ਸਾਈਕਲ ਵੈਲੀ ਪਹੁੰਚੇ। ਇਸ ਮੌਕੇ ਉਨ੍ਹਾਂ ਵਲੋਂ ਕਿਹਾ ਗਿਆ ਕਿ ਸਾਈਕਲ ਵੈਲੀ ਲਈ ਮੁੱਖ ਰੋਡ ਵੀ ਅੱਜ ਉਦਘਾਟਨ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਇੰਡਸਟਰੀਅਲ ਹੱਬ ਬਣਾਇਆ ਜਾਵੇਗਾ ਅਤੇ ਉਸੇ ਦੇ ਤਹਿਤ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਨਅਤ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਹੀਰੋ ਸਾਈਕਲ ਦੀਆਂ ਪੂਰੇ ਵਿਸ਼ਵ ਭਰ ਵਿੱਚ 14 ਤੋਂ ਵੱਧ ਕੰਪਨੀਆਂ ਨੇ। ਇਸ ਕਰਕੇ ਇਸ ਸਾਈਕਲ ਵੈਲੀ ਦੇ ਵਿੱਚ ਜ਼ੋਨਾਂ ਦਾ ਯੂਨਿਟ ਬਣਾਇਆ ਗਿਆ ਹੈ। ਇੱਥੇ ਵਿਸ਼ਵ ਪੱਧਰੀ ਸਾਇਕਲਾਂ ਬਣਨਗੀਆਂ। ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਖਾਸ ਕਰਕੇ ਲੁਧਿਆਣਾ ਦੇ ਧਨਾਨਸੂ 'ਚ ਕੋਈ ਅਜਿਹਾ ਪ੍ਰੋਜੈਕਟ ਤਿਆਰ ਹੋਇਆ ਹੈ। ਨਾਲ ਹੀ ਉਨ੍ਹਾਂ ਦੂਜੇ ਪਾਸੇ ਇਹ ਵੀ ਸਾਫ ਕੀਤਾ ਕਿ ਜੋ ਲੇਬਰ ਹੈ। ਉਸ ਵਿਚ ਟੀਕਾਕਰਨ ਦੀ ਕੋਈ ਉਮਰ ਨਿਰਧਾਰਿਤ ਨਹੀਂ ਕੀਤੀ ਗਈ।
ਉਹ ਸਾਰੇ ਫਰੰਟਲਾਈਨ ਵਰਕਰ ਵਿੱਚ ਵੀ ਸ਼ੁਮਾਰ ਹਨ ਇਸ ਕਰਕੇ ਸਾਰਿਆਂ ਨੂੰ ਹੀ ਟੀਕਾ ਲੱਗਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕਿਸਾਨਾਂ ਦੇ ਹੱਕ ਅਤੇ ਹੋਰ ਕਈ ਮੁੱਦਿਆਂ ਤੇ ਦਿੱਤੇ ਜਾ ਰਹੇ ਬਿਆਨ ਬਾਰੇ ਕਿਹਾ ਕਿ ਉਹ ਉਨ੍ਹਾਂ ਦਾ ਆਪਣਾ ਬਿਆਨ ਹੈ ਪਰ ਉਹ ਕਿਸਾਨਾਂ ਦੇ ਨਾਲ ਰਹੇ ਅਤੇ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦਾ ਸਾਥ ਦੇ ਰਹੀ ਹੈ। ਸੁੰਦਰ ਸ਼ਾਮ ਅਰੋੜਾ ਨੇ ਵੀ ਕਿਹਾ ਕਿ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਵਿਰੋਧੀਆਂ ਦਾ ਕੰਮ ਸਰਕਾਰ ਤੇ ਇਲਜ਼ਾਮ ਲਗਾਉਣਾ ਹੁੰਦਾ ਹੈ ਪਰ ਸਰਕਾਰ ਇਸ ਦੀ ਪਰਵਾਹ ਨਹੀਂ ਕਰਦੀ।