ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਸ 'ਤੇ ਲਾਈ ਪਾਬੰਦੀ
ਹਰਦਮ ਮਾਨ
ਸਰੀ, 22 ਅਪ੍ਰੈਲ 2021-ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਸ 'ਤੇ 30 ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਪਾਬੰਦੀ ਅੱਜ ਰਾਤ (22 ਅਪ੍ਰੈਲ) ਤੋਂ ਲਾਗੂ ਹੋ ਜਾਵੇਗੀ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਭਾਰਤ ਵਿਚ ਕੋਵਿਡ-19 ਦੇ ਕੇਸਾਂ ਵਿਚ ਹੋ ਰਹੇ ਵਾਧੇ ਅਤੇ ਆਊਟਬ੍ਰੇਕ ਦੇ ਖਤਰੇ ਕਾਰਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਰਾਤ 11.30 ਵਜੇ ਤੋਂ ਭਾਰਤ ਅਤੇ ਪਾਕਿਸਤਾਨ ਤੋਂ ਆਉਂਦੀਆਂ ਸਾਰੀਆਂ ਸਿੱਧੀਆਂ ਪ੍ਰਾਈਵੇਟ ਅਤੇ ਕਮਰਸ਼ਲ ਫਲਾਈਟਸ ਉਪਰ ਪਾਬੰਦੀ ਲਾ ਦਿੱਤੀ ਗਈ ਹੈ।
ਇਸੇ ਦੌਰਾਨ ਸਿਹਤ ਮੰਤਰੀ ਪੈਟੀ ਹਾਏਡੂ ਨੇ ਕਿਹਾ ਕਿ ਬਾਰਡਰ 'ਤੇ ਹੋ ਰਹੇ ਕੋਵਿਡ-19
ਟੈਸਟਾਂ ਵਿਚ 50 ਪ੍ਰਤੀਸ਼ਤ ਕੇਸ ਭਾਰਤ ਨਾਲ ਸਬੰਧਤ ਪਾਏ ਜਾ ਰਹੇ ਹਨ ਜਦੋਂ ਕਿ ਪਿਛਲੇ
ਦਿਨੀਂ ਹਵਾਈ ਯਾਤਰਾ ਰਾਹੀਂ ਕੈਨੇਡਾ ਆਏ ਭਾਰਤੀਆਂ ਦੀ ਗਿਣਤੀ 20 ਪ੍ਰਤੀਸ਼ਤ ਹੈ।
ਪਾਕਿਸਤਾਨ ਤੋਂ ਆਉਣ ਵਾਲੇ ਮੁਸਾਫ਼ਰ ਔਸਤ ਨਾਲੋਂ ਵੱਧ ਪਾਜ਼ੇਟਿਵ ਪਾਏ ਜਾ ਰਹੇ ਹਨ।
ਫੋਨ: +1 604 308 6663
ਈਮੇਲ : maanbabushahi@gmail.com
ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਲਈ ਉਡਾਣਾਂ 30 ਦਿਨਾਂ ਲਈ ਅੱਜ ਤੋ ਬੰਦ
ਬਲਜਿੰਦਰ ਸੇਖਾ
ਟੋਰਾਂਟੋ : ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11.30 ਵਜੇ ਤੋਂ ਅਗਲੇ ਚਾਰ ਹਫਤਿਆਂ ਵਾਸਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ ।ਕਿਉਂਕਿ ਦੋਵਾਂ ਦੇਸ਼ਾਂ ਵਿਚ ਕੋਵਿਡ -19 ਵਧਣ ਦੇ ਮਾਮਲੇ ਹਨ।
ਹੋਰ ਦੇਸ਼ਾਂ ਦੇ ਰਸਤੇ ਲੋਕਾਂ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਕਨੇਡਾ ਜਾਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ ਜਾਣਗੇ।
ਪਿਛਲੇ ਦੋ ਹਫਤਿਆਂ ਵਿੱਚ ਘੱਟੋ ਘੱਟ 32 ਅਤੇ ਦਿੱਲੀ ਤੋਂ ਪਾਕਿਸਤਾਨ ਦੀਆਂ ਉਡਾਣਾਂ ਉਡਾਣਾਂ ਵਿੱਚ ਦਰਜਨਾਂ ਯਾਤਰੀਆਂ ਨੂੰ ਲੈ ਕੇ ਕੈਨੇਡਾ ਪਹੁੰਚੀਆਂ ਸਨ ਜਿਨ੍ਹਾਂ ਨੇ ਬਾਅਦ ਵਿੱਚ ਕੋਵੀਡ -19 ਲਈ ਸਕਾਰਾਤਮਕ ਟੈਸਟ ਲਿਆ ਸੀ।
ਪਾਬੰਦੀ ਅੱਜ 11:30 ਵਜੇ ਤੋਂ ਲਾਗੂ ਹੋਵੇਗੀ।