ਟ੍ਰਾਈਡੈਂਟ ਗਰੁੱਪ ਨੇ ਫਰੰਟਲਾਈਨ ਦੇ ਕਰਮਚਾਰੀਆਂ ਦੀਆਂ ਮਈ 'ਚ ਤਨਖਾਹਾਂ ਦੁੱਗਣੀਆਂ ਕੀਤੀਆਂ, ਦਿੱਤੀਆਂ ਮੁਫਤ ਭੋਜਨ ਅਤੇ ਸਿਹਤ ਸਹੂਲਤਾਂ
- ਫਰੰਟਲਾਈਨ ਦੇ ਕਰਮਚਾਰੀਆਂ ਦੀਆਂ ਮਈ ਮਹੀਨੇ ਵਿਚ ਤਨਖਾਹਾਂ ਦੁੱਗਣੀਆਂ ਕਰਕੇ, ਮੁਫਤ ਭੋਜਨ ਅਤੇ ਸਿਹਤ ਸੁਵਿਧਾਵਾਂ ਦੇ ਕੇ ਟ੍ਰਾਈਡੈਂਟ ਗਰੁੱਪ ਨੇ ਕੀਤਾ ਕਮਾਲ
- ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਨੇ ਕੋਰੋਨਾ ਕਾਲ ਵਿਚ ਵੀ ਹਜਾਰਾਂ ਲੋਕਾਂ ਨੂੰ ਨੌਕਰੀਆਂ ਦੇ ਕੇ ਦੇਸ਼ ਦੀ ਅਰਥ ਵਿਵਸਥਾ ਵਿਚ ਪਾਇਆ ਅਹਿਮ ਯੋਗਦਾਨ
ਕਮਲਜੀਤ ਸਿੰਘ ਸੰਧੂ
ਬਰਨਾਲਾ, 8 ਮਈ 2021 - ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਜਿਥੇ ਆਮ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਜਾਂ ਕਾਰਪੋਰੇਟ ਘਰਾਣਿਆਂ ਵਲੋਂ ਸੈਲਰੀ ਤੇ ਕੱਟ ਲਗਾਇਆ ਜਾ ਰਿਹਾ ਹੈ। ਉਥੇ ਹੀ ਟ੍ਰਾਈਡੈਂਟ ਗਰੁੱਪ ਕੋਰੋਨਾ ਕਾਲ ਵਿਚ ਇਕ ਅਜਿਹਾ ਗਰੁੱਪ ਉਭਰਕੇ ਸਾਹਮਣੇ ਆਇਆ ਹੈ। ਇਸ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਵਲੋਂ ਆਪਣੇ ਕਰਮਾਰੀਆਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ। ਉਹਨਾਂ ਨੇ ਇਸ ਔਖੀ ਘੜੀ ਵਿਚ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਬਲਕਿ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ ਅਤੇ ਦੇਸ਼ ਦੀ ਅਰਥ ਵਿਵਸਥਾ ਵਿਚ ਅਹਿਮ ਯੋਗਦਾਨ ਪਾਇਆ। ਇੰਨਾ ਹੀ ਨਹੀਂ ਇਸ ਗਰੁੱਪ ਨੇ ਫ੍ਰੰਟਲਾਈਨ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ। 1980 ਦੇ ਦਹਾਕੇ ਵਿਚ ਪਦਮਸ੍ਰੀ ਰਜਿੰਦਰ ਗੁਪਤਾ ਨੇ ਬਰਨਾਲਾ ਵਿਚ ਟ੍ਰਾਈਡੈਂਟ ਖੜ੍ਹਾ ਕੀਤਾ ਸੀ। ਪਹਿਲਾਂ ਇਹ ਗਰੁੱਪ ਬਹੁਤ ਹੀ ਛੋਟਾ ਹੁੰਦਾ ਸੀ। ਪਰ ਪਦਮਸ੍ਰੀ ਰਜਿੰਦਰ ਗੁਪਤਾ ਦੀ ਮਿਹਨਤ ਸਦਕਾ ਇਹ ਗਰੁੱਪ ਅੱਜ ਦੇਸ਼ ਦੇ ਸਿਰਮੌਰ ਗਰੁੱਪਾਂ ਵਿਚ ਸ਼ਾਮਲ ਹੈ। ਯੂਰਪੀਅਨ, ਅਮਰੀਕਾ ਅਤੇ ਪੂਰੀ ਦੁਨੀਆ ਵਿਚ ਇਸ ਗਰੁੱਪ ਦਾ ਮਾਲ ਸਪਲਾਈ ਹੁੰਦਾ ਹੈ। ਲਗਭਗ 30 ਹਜਾਰ ਕਰਮਚਾਰੀ ਇਸ ਗਰੁੱਪ ਵਿਚ ਕੰਮ ਕਰਦੇ ਹਨ।
ਟ੍ਰਾਈਡੈਂਟ ਗਰੁੱਪ ਨੇ ਫਰੰਟਲਾਈਨ ਦੇ ਕਰਮਚਾਰੀਆਂ ਦੀਆਂ ਮਈ 'ਚ ਤਨਖਾਹਾਂ ਦੁੱਗਣੀਆਂ ਕੀਤੀਆਂ, ਦਿੱਤੀਆਂ. ਮੁਫਤ ਭੋਜਨ ਅਤੇ ਸਿਹਤ ਸਹੂਲਤਾਂ
☞ Click at link below...
https://www.babushahi.com/punjabi/full-news.php?id=113984