ਚੇਅਰਮੈਨ ਦੀਵਾਨ ਤੇ ਬਾਵਾ ਨੇ ਸੁਣੀਆਂ ਉਦਯੋਗਾਂ ਦੀਆਂ ਸਮੱਸਿਆਵਾਂ
ਲੁਧਿਆਣਾ, 6 ਜੂਨ 2021 - ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਸਥਿਤ ਵਿਸ਼ਵਕਰਮਾ ਪਾਰਕ, ਜੈਮਲ ਸਿੰਘ ਰੋਡ ਵਿਖੇ ਆਯੋਜਿਤ ਇਕ ਮੀਟਿੰਗ ਦੌਰਾਨ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਦੋਨਾਂ ਚੇਅਰਮੈਨਾਂ ਨੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਦੀ ਤਰੱਕੀ ਵਾਸਤੇ ਵਚਨਬੱਧ ਹੈ ਅਤੇ ਇਸ ਲੜੀ ਹੇਠ ਲਗਾਤਾਰ ਉਦਯੋਗਾਂ ਦੇ ਹਿੱਤਾਂ ਚ ਫੈਸਲੇ ਲਏ ਜਾ ਰਹੇ ਹਨ। ਜਿਨ੍ਹਾਂ ਨੇ ਆਏ ਦਿਨ ਵਧ ਰਹੇ ਪਟਰੋਲ ਤੇ ਡੀਜ਼ਲ ਦੇ ਰੇਟਾਂ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਇਸ ਦਾ ਅਸਰ ਸਿੱਧੇ ਤੌਰ ਤੇ ਉਦਯੋਗਾਂ ਅਤੇ ਆਮ ਲੋਕਾਂ ਤੇ ਪੈ ਰਿਹਾ ਹੈ। ਇਸ ਮੌਕੇ ਉਦਯੋਗਿਕ ਨੁਮਾਇੰਦਿਆਂ ਵੱਲੋਂ ਪਵਨ ਦੀਵਾਨ ਅਤੇ ਕ੍ਰਿਸ਼ਨ ਕੁਮਾਰ ਬਾਵਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਜਿਥੇ ਹੋਰਨਾਂ ਤੋਂ ਇਲਾਵਾ, ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਪੰਜਾਬ ਵਿਸ਼ਵਕਰਮਾ ਫਾਊਂਡੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਘਡ਼ਿਆਲ, ਇੰਚਾਰਜ ਵਾਰਡ ਨੰ 41 ਰੇਸ਼ਮ ਸਿੰਘ ਸੱਗੂ, ਲਖਵਿੰਦਰ ਸਿੰਘ ਲਾਲੀ, ਰਣਧੀਰ ਸਿੰਘ ਦਹੇਲੇ, ਜਗਦੀਪ ਸਿੰਘ ਲੋਟੇ, ਪਾਲ ਸਿੰਘ ਮਠਾਰੂ, ਬਲਜਿੰਦਰ ਸਿੰਘ ਹੁੰਝਣ, ਇਕਬਾਲ ਸਿੰਘ ਰਿਆਤ, ਆਤਮ ਨਗਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਜਗਦੇਵ, ਹਰਦੇਵ ਸਿੰਘ, ਜਗਦੇਵ ਸਿੰਘ ਪਨੇਸਰ, ਡਾ ਉਂਕਾਰ ਚੰਦ ਸ਼ਰਮਾ, ਰਵੀ ਵਰਮਾ, ਸੁਰਿੰਦਰ ਸਿੰਘ ਜੇਬੀਐਚ, ਗਗਨਦੀਪ ਸਿੰਘ ਸੋਹਲ, ਜਸਦੀਪ ਸਿੰਘ ਦੀਪਾ ਮਹਿਲਾ ਬਲਾਕ ਪ੍ਰਧਾਨ ਗੁਰਮੀਤ ਕੌਰ,ਸਿਮਰਨਜੀਤ ਕੌਰ,ਮਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ।