ਯੂ ਸੀ ਪੀ ਐਮ ਏ ਵੱਲੋਂ ਲੁਧਿਆਣਾ ਬਿਜਲੀ ਬੋਰਡ ਦਫਤਰ ਬਾਹਰ ਲਗਾਇਆ ਗਿਆ ਧਰਨਾ, ਪੜ੍ਹੋ ਕਿਉਂ ?
ਸੰਜੀਵ ਸੂਦ
- ਕਿਹਾ ਬਿਜਲੀ ਦੇ ਲਾਏ ਗਏ ਜੁਰਮਾਨਿਆਂ ਚ ਦਿੱਤੀ ਜਾਵੇ ਰਾਹਤ
ਲੁਧਿਆਣਾ, 15 ਜੂਨ 2021 - ਲੁਧਿਆਣਾ ਵਿੱਚ ਅੱਜ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਦੀ ਅਗਵਾਈ 'ਚ ਸਨਅਤਕਾਰ ਬਿਜਲੀ ਬੋਰਡ ਦੇ ਦਫ਼ਤਰ ਧਰਨੇ ਤੇ ਬੈਠ ਗਏ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਲੱਖਾਂ ਰੁਪਏ ਇੰਡਸਟਰੀ ਕੋਲੋਂ ਬਿਜਲੀ ਵਿਭਾਗ ਵੱਲੋਂ ਨਾਜਾਇਜ਼ ਜੁਰਮਾਨੇ ਲਾ ਕੇ ਵਸੂਲੇ ਜਾ ਕਰ ਰਹੇ ਹਨ। ਜਿਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਜਦੋਂਕਿ ਕੋਰੋਨਾ ਮਾਹਾਵਾਰੀ ਦੇ ਦੌਰਾਨ ਉਨ੍ਹਾਂ ਦੇ ਕੰਮਕਾਰ ਪੂਰੀ ਤਰ੍ਹਾਂ ਠੱਪ ਰਹੇ ਨੇ ਅਤੇ ਫੈਕਟਰੀਆਂ ਵੀ ਬਹੁਤ ਘੱਟ ਸਮਾਂ ਚੱਲੀਆਂ ਹਨ। ਜਿਸ ਕਰਕੇ ਜੋ ਬਿਜਲੀ ਦੇ ਫਿਕਸ ਚਾਰਜ ਅਤੇ ਜੋ ਜੁਰਮਾਨੇ ਉਨ੍ਹਾਂ ਤੇ ਲਾਏ ਜਾ ਰਹੇ ਨੇ। ਉਨ੍ਹਾਂ ਨੂੰ ਤੁਰੰਤ ਬਿਜਲੀ ਵਿਭਾਗ ਵਾਪਿਸ ਲਵੇ ਨਹੀਂ ਤਾਂ ਉਹ ਇਸ ਸੰਬੰਧੀ ਇਕ ਵੱਡਾ ਸੰਘਰਸ਼ ਵਿੱਢਣਗੇ ਅਤੇ ਇਸ ਲਈ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਜ਼ਿੰਮੇਵਾਰ ਹੋਵੇਗਾ। ਜਦਕਿ ਮੁੱਖ ਬਿਜਲੀ ਬੋਰਡ ਦੇ ਇੰਜਨੀਅਰ ਲੁਧਿਆਣਾ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਸ ਮੁਤਾਬਕ ਹੀ ਬਿੱਲ ਭੇਜੇ ਜਾ ਰਹੇ ਹਨ।
ਯੂਸੀਪੀਐਮਏ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਚੱਲ ਰਹੀ ਸੀ ਤਾਂ ਪ੍ਰਸ਼ਾਸਨ ਅਤੇ ਸਰਕਾਰ ਨੇ ਉਨ੍ਹਾਂ ਨੂੰ ਕਹਿ ਕਹਿ ਕੇ ਫੈਕਟਰੀਆਂ ਚੱਲ ਰਹੀਆਂ ਉਨ੍ਹਾਂ ਨੇ ਆਪਣੀ ਜਾਨ ਜੋਖਮ ਚ ਪਾ ਕੇ ਫੈਕਟਰੀਆਂ ਵਿੱਚ ਲੇਬਰ ਨੂੰ ਰੁਜ਼ਗਾਰ ਦਿੱਤਾ ਤਾਂ ਜੋ ਉਹ ਪੰਜਾਬ ਛੱਡ ਕੇ ਨਾ ਜਾਣ। ਪਰ ਇਸ ਦੇ ਬਾਵਜੂਦ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਨਾਜਾਇਜ਼ ਜੁਰਮਾਨੇ ਲਗਾ ਦਿੱਤੇ ਗਏ। ਜਿਸ ਕਰਕੇ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਤਾਂ ਅਸੀਂ ਲੋਕਾਂ ਦੀ ਮੱਦਦ ਕੀਤੀ ਉੱਤੋਂ ਇੰਡਸਟਰੀ ਨੂੰ ਹੀ ਬਿਜਲੀ ਵਿਭਾਗ ਨੇ ਵੱਡੇ ਵੱਡੇ ਬਿੱਲ ਸੌਂਪ ਦਿੱਤੇ।
ਡੀ ਐਸ ਚਾਵਲਾ ਨੇ ਮੰਗ ਕੀਤੀ ਕਿ ਇਹ ਬਿਲ ਵਾਪਸ ਹੋਣੇ ਚਾਹੀਦੇ ਹਨ ਅਤੇ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ ਅਤੇ ਅਜਿਹਾ ਨਾ ਕੀਤਾ ਤਾਂ ਉਹ ਆਉਂਦੇ ਦਿਨਾਂ ਚ ਪੂਰੀ ਸਾਈਕਲ ਇੰਡਸਟਰੀ ਦੇ ਨਾਲ ਧਰਨੇ ਤੇ ਬੈਠ ਜਾਣਗੇ। ਜਦਕਿ ਦੂਜੇ ਪਾਸੇ ਲੁਧਿਆਣਾ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਨੇ ਕਿਹਾ ਕਿ ਸਰਕਾਰ ਵਲੋਂ ਜੋ ਗਾਈਡਲਾਈਨ ਸਨ ਉਸ ਮੁਤਾਬਕ ਹੀ ਬਿੱਲ ਭੇਜੇ ਜਾ ਰਹੇ ਹਨ ਅਤੇ ਫਿਕਸ ਚਾਰਜ ਜੋ ਲਗਾਏ ਗਏ ਨੇ। ਉਹ ਨਾ ਦੇਣ ਤੇ ਜੁਰਮਾਨੇ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਪਦੰਡ ਸਰਕਾਰ ਵੱਲੋਂ ਹੀ ਇੰਡਸਟਰੀ ਦੇ ਨਾਲ ਮਿਲ ਕੇ ਤੈਅ ਕੀਤੇ ਗਏ ਨੇ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਕੋਈ ਨਾਜਾਇਜ਼ ਬਿੱਲ ਨਹੀਂ ਭੇਜੇ ਗਏ।