ਲੁਧਿਆਣਾ 'ਚ 1 ਅਗਸਤ ਤੋਂ ਸਿੰਗਲ ਹੈਡ ਯੂਜ਼ ਪਲਾਸਟਿਕ ਬੈਨ
ਸੰਜੀਵ ਸੂਦ
- ਪਲਾਸਟਿਕ ਇੰਡਸਟਰੀ ਨੇ ਕਿਹਾ 50 ਮਾਈਕਰੋਨ ਤੋਂ ਹੇਠਾਂ ਵਾਲੇ ਲਿਫਾਫੇ ਲਈ ਮਨਾਹੀ
- ਸਾਰਾ ਆਉਂਦਾ ਹੈ ਬਾਹਰਲੇ ਸੂਬਿਆਂ ਤੋਂ ਸਰਕਾਰ ਕਰੇ ਸਖ਼ਤੀ ਇੰਡਸਟਰੀ ਨੂੰ ਨਾ ਕਰਨ ਬਰਬਾਦ
ਲੁਧਿਆਣਾ, 27 ਜੁਲਾਈ 2021 - ਸਾਡੇ ਦੇਸ਼ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਹੈ ਇਸ ਦੇ ਹੱਲ ਲਈ ਕੇਂਦਰ ਸਰਕਾਰ ਵੱਲੋਂ 2016 ਦੇ ਵਿੱਚ ਹੀ ਦੇਸ਼ ਭਰ ਦੇ ਅੰਦਰ ਪਲਾਸਟਿਕ ਦੇ ਲਿਫਾਫਿਆਂ ਤੇ ਮਨਾਹੀ ਲਾ ਦਿੱਤੀ ਗਈ ਸੀ ਅਤੇ 50 ਮਾਈਕਰੋਨ ਤੋਂ ਹੇਠਾਂ ਵਾਲੇ ਲਿਫਾਫਿਆਂ ਤੇ ਪਾਬੰਦੀ ਲਾਈ ਗਈ ਸੀ। ਜਿਸ ਨੂੰ ਪੰਜਾਬ ਸਰਕਾਰ ਲਾਗੂ ਤਾਂ ਨਹੀਂ ਕਰ ਸਕੀ। ਪਰ ਹੁਣ ਲੁਧਿਆਣਾ ਨਗਰ ਨਿਗਮ ਨੇ ਐਲਾਨ ਕਰ ਦਿੱਤਾ ਹੈ ਕਿ ਇੱਕ ਅਗਸਤ ਤੋਂ ਬਾਅਦ ਅਜਿਹੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਹੋਵੇਗੀ। ਜਿਸ ਨੂੰ ਲੈ ਕੇ ਲੁਧਿਆਣਾ ਦੀ ਪਲਾਸਟਿਕ ਇੰਡਸਟਰੀ ਨੇ ਸਵਾਲ ਖੜ੍ਹੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਿਹੜੇ ਲਿਫਾਫੇ ਵਰਤਣੇ ਚਾਹੀਦੇ ਨੇ ਅਤੇ ਕਿਹੜੇ ਬੈਨ ਹੋਣੀ ਚਾਹੀਦੇ ਹਨ, ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇੱਥੋਂ ਤੱਕ ਕੇ ਇਸ ਨਾਲ ਵੱਡੀ ਤਦਾਦ 'ਚ ਲੁਧਿਆਣਾ ਚ ਇੰਡਸਟਰੀ ਜੁੜੀ ਹੋਈ ਹੈ ਜਿਸ ਨੂੰ ਵੱਡਾ ਨੁਕਸਾਨ ਹੋਵੇਗਾ।
ਲੁਧਿਆਣਾ ਦੇ ਵਿੱਚ 450 ਦੇ ਕਰੀਬ ਪਲਾਸਟਿਕ ਨਾਲ ਸੰਬੰਧਿਤ ਇੰਡਸਟਰੀ ਹੈ ਜਿਸ ਵਿੱਚ 15000 ਇਸ ਤੋਂ ਵੱਧ ਲੇਬਰ ਵਰਕਰ ਕੰਮ ਕਰਦੇ ਨੇ। ਪੰਜਾਬ ਪਲਾਸਟਿਕ ਮੈਨੂਫੈਕਚਰਰ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬੱਤਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਲਿਫਾਫਾ ਬੈਨ ਕੀਤਾ ਗਿਆ ਹੈ ਉਹ 50 ਮਾਈਕਰੋਨ ਤੋਂ ਹੇਠਾਂ ਦਾ ਹੈ। ਜਦੋਂ ਕਿ ਲੁਧਿਆਣਾ ਵਿੱਚ 50 ਮਾਈਕਰੋਨ ਤੋਂ ਉੱਤੇ ਦਾ ਲਿਫਾਫਾ ਬਣਾਇਆ ਜਾ ਰਿਹਾ ਹੈ ਜਾਂ ਫਿਰ ਪੈਕਿੰਗ ਲਈ ਵਰਤਿਆ ਜਾਣ ਵਾਲਾ ਲਿਫਾਫਾ ਬਣਾਇਆ ਜਾ ਰਿਹਾ ਹੈ। ਜਿਸ ਤੇ ਕੋਈ ਵੀ ਪਾਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਹਰ ਸਾਲ ਇਹ ਰੌਲਾ ਪਾ ਲਿਆ ਜਾਂਦਾ ਹੈ ਜਦੋਂ ਕਿ ਕੇਂਦਰ ਸਰਕਾਰ ਵੱਲੋਂ 50 ਮਾਈਕਰੋਨ ਧੋਤੇ ਦੇ ਲਿਫਾਫੇ ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਵਿੱਚ ਜਿਨ੍ਹਾਂ ਵੀ ਗੈਰਕਾਨੂੰਨੀ ਲਿਫਾਫਾ ਵਰਤਿਆ ਜਾ ਰਿਹਾ ਹੈ। ਉਹ ਲੁਧਿਆਣਾ ਦੀ ਇੰਡਸਟਰੀ ਨਹੀਂ ਬਣਾ ਰਹੀ। ਸਗੋਂ ਬਾਹਰੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲਿਫਾਫਾ ਗੁਜਰਾਤ ਧੋਂਦਾ ਹੈ। ਸਰਕਾਰ ਨੂੰ ਉਸ ਤੇ ਨਕੇਲ ਕੱਸਣੀ ਚਾਹੀਦੀ ਹੈ ਅਤੇ ਨਾਲ ਹੀ ਲੋਕਾਂ ਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਦੂਸ਼ਣ ਦੇ ਹੱਕ ਵਿੱਚ ਨਹੀਂ ਹਾਂ ਸਗੋਂ ਅਸੀਂ ਵੀ ਚਾਹੁੰਦੇ ਹਾਂ ਕਿ ਪ੍ਰਦੂਸ਼ਣ ਘਟਣਾ ਚਾਹੀਦਾ ਹੈ। ਪਰ ਇਸ ਦੇ ਮਾਪਦੰਡ ਵੀ ਤੈਅ ਹੋਣੇ ਚਾਹੀਦੇ ਨੇ। ਇਸ ਨਾਲ ਇੰਡਸਟਰੀ ਬਰਬਾਦ ਹੋਵੇਗੀ ਅਤੇ ਇੰਡਸਟਰੀ ਨਾਲ ਜੁੜੇ ਟ੍ਰੇਡਰਸ ਮੈਨੂਫੈਕਚਰਰ ਦਾ ਵੀ ਵੱਡਾ ਨੁਕਸਾਨ ਹੋਵੇਗਾ।