ਭੂਮੀ ਪੂਜਨ ਕਰਕੇ ਮਿੱਤਲ ਗਰੁੱਪ ਵੱਲੋਂ ਆਪਣੇ ਨਵੇਂ ਪ੍ਰਜੈਕਟ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ,27ਨਵੰਬਰ2021: ਮਿੱਤਲ ਗਰੁੱਪ ਬਠਿੰਡਾ ਨੇ ਅੱਜ ਨਵੇਂ ਸਾਲ ’ਤੇ ਸੁਸ਼ਾਂਤ ਸਿਟੀ ਟੂ ਰਿਹਾਇਸ਼ੀ ਕਲੋਨੀ ਵਿਖੇ ਅੱਜ ਭੂਮੀ ਪੂਜਨ ਕਰਕੇ ਆਪਣੇ ਨਵੇਂ ਪ੍ਰਜੈਕਟ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਕੰਪਨੀ ਨੇ ਲੋਕਾਂ ਲਈ ਨਵੇਂ ਸਾਲ ਦਾ ਤੋਹਫ਼ਾ ਦੱਸਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਠਿੰਡਾ- ਮਾਨਸਾ ਕੌਮੀ ਮਾਰਗ ’ਤੇ ਸਥਿਤ ਸ਼ੁਸ਼ਾਤ ਸਿਟੀ ਟੂ ਕਾਲੋਨੀ ਪ੍ਰਤੀ ਲੋਕਾਂ ਦੇ ਵਧਦੇ ਰੁਝਾਨ ਅਤੇ ਮੰਗ ਨੂੰ ਦੇਖਦਿਆਂ ਇਹ ਨਵੇਂ ਪ੍ਰੋਜੈਕਟ ਦਾ ਸ਼ਭ ਆਰੰਭ ਕੀਤਾ ਗਿਆ ਹੈ। ਤਿਆਰ ਕੀਤੇ ਜਾ ਰਹੇ ਇੰਡੀਪੈਡੈਂਟ ਫਲੋਰ ਦਾ ਸਾਈਜ 266 ਵਰਗ ਗਜ਼ ਹੈ ਅਤੇ ਇਹ ਗਰਾਊਂਡ, ਫਸਟ ਅਤੇ ਸੈਕਡ ਫਲੋਰ ’ਤੇ ਬਣਾਇਆ ਜਾਵੇਗਾ। ਹਰ ਫਿਲੋਰ ਨੂੰ 3 ਬੀਐਚਕੇ ਤਹਿਤ ਤਿਆਰ ਕੀਤਾ ਜਾ ਰਿਹਾ ਹੈ।
ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਵਰੁਣ ਗੁਪਤਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ’ਚ ਇੰਡੀਪੈਡੈਂਟ ਫਲੋਰ ਦੀ ਮੰਗ ਕਾਫੀ ਵਧੀ ਹੈ ਅਤੇ ਇਸ ਨੂੰ ਦੇਖਦੇ ਹੋਏ ਹੀ ਮਿੱਤਲ ਗਰੁੱਪ ਵੱਲੋਂ ਇਹ ਨਵਾਂ ਪ੍ਰੋਜੈਕਟ ਨਵੇਂ ਸਾਲ ’ਤੇ ਲੋਕਾਂ ਲਈ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਡਿਜਾਇਨ, ਸਪੇਸ ਅਤੇ ਲਗਜ਼ਰੀ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਅੰਦਰ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਇਕ ਛੱਤ ਦੇ ਹੇਠਾਂ ਮਿਲ ਸਕਣਗੀਆਂ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਪ੍ਰੋਜੈਕਟ ਤਿਆਰ ਕਰਕੇ ਲੋਕਾਂ ਦੀ ਝੋਲੀ ਪਾ ਦਿੱਤਾ ਜਾਵੇਗਾ। ਇਸ ਮੌਕੇ ਸ਼ਰੇਆ ਗੁਪਤਾ, ਮੈਡਮ ਮਿੰਨੂ ਅਗਰਵਾਲ ਤੋਂ ਇਲਾਵਾ ਸ਼ੁਸ਼ਾਤ ਸਿਟੀ ਦੇ ਏਜੀਐਮ ਸੰਦੀਪ ਠੁਕਰਾਲ, ਐਸਡੀਓ ਹਰਬੰਸ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।