ਪਹਿਲੀ ਜਨਵਰੀ ਤੋਂ ਖਾਧ ਪਦਾਰਥਾਂ ਦੀ ਵਿਕਰੀ ਸਮੇਂ ਬਿੱਲ ਉਪਰ ਫਰਮ ਵੱਲੋ ਫੂਡ ਰਜਿਸਟੇਸ਼ਨ/ਲਾਇਸੈਸ ਨੰਬਰ ਲਿਖਣਾ ਹੋਵੇਗਾ ਲਾਜ਼ਮੀ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 28 ਦਸੰਬਰ 2021 - ਹੁਣ ਖਾਧ ਪਦਾਰਥ ਵੇਚਣ ਲਈ ਬਿੱਲ, ਕੈਸ ਮੀਮੋ ਜਾ ਰਸੀਦ ਵਿੱਚ ਢਸ਼ਸ਼ਅੀ ਦੀ ਰਜਿਸਟੇਸਨ ਜਾ ਲਾਇਸੈਸ ਨੰਬਰ ਦਰਜ ਕਰਨਾ ਜਰੂਰੀ ਹੋਵੇਗੀ । ਇਸ ਤੋ ਬਿਨਾਂ ਖਾਧ ਪਦਾਰਥ ਨਹੀ ਵੇਚੇ ਜਾ ਸਕਣਗੇ। ਗ੍ਰਾਹਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਇਹ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ ਤਾ ਕਿ ਉਹ ਆਸਾਨੀ ਨਾਲ ਇਸ ਨੰਬਰ ਦੇ ਜਰੀਏ ਗੈਰ ਮਿਆਰੀ ਸਮਾਨ ਦੀ ਸ਼ਿਕਾਇਤ ਕਰ ਸਕਣ ਅਤੇ ਇਸ ਦੇ ਆਧਾਰ `ਤੇ ਕਾਰਵਾਈ ਵੀ ਹੋ ਸਕੇੇ। ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਹ ਜਾਣਕਾਰੀ ਦਿੰਦਿਆ ਅਸਿਸਟੈਟ ਕਮਿਸ਼ਨਰ ਫੂਡ ਮਨੋਜ ਖੋਸਲਾ ਨੇ ਦੱਸਿਆ ਕਿ ਵਪਾਰੀਆ/ ਦੁਕਾਨਦਾਰਾਂ ਨੂੰ ਇਸ ਦੀ ਕਾਪੀ ਵਪਾਰ ਮੰਡਲ ਦੇ ਰਾਹੀਂ ਭੇਜ ਦਿੱਤੀ ਗਈ ਹੈ ਉਹਨਾ ਨੇ ਦੱਸਿਆ ਕਿ ਇਹ ਵਿਵਸਥਾ 1 ਜਨਵਰੀ 2022 ਤੋ ਕਾਨੂੰਨੀ ਤੋਰ ਤੇ ਲਾਗੂ ਹੋ ਜਾਵੇਗੀ । ਇਸ ਨਾਲ ਗ੍ਰਾਹਕਾ ਨੂੰ ਇਹ ਸਹੁਲਤ ਹੋਵੇਗੀ ਕਿ ਉਹ ਕਿਸੇ ਵੀ ਖਾਧ ਪਦਾਰਥ ਵਿੱਚ ਖਾਮੀ ਦੀ ਸ਼ਿਕਾਇਤ ਕਰ ਸਕਣਗੇ । ਇਸ ਨਾਲ ਇਹ ਵੀ ਪਤਾ ਚੱਲੇਗਾ ਕਿ ਕਿੰਨੇ ਵਪਾਰੀਆ ਕੋਲ ਐਫ.ਐਸ.ਐਸ.ਏ.ਆਈ. ਅਧੀਨ ਰਜਿਸਟਰੇਸਨ / ਲਾਇਸੈਸ ਹਨ । ਇਹ ਵਿਵਸਥਾ ਖਾਸ ਤੋਰ `ਤੇ ਕਰਿਆਨੇ ਦੀਆ ਦੁਕਾਨਾ, ਮਿਠਾਈ ਦੀਆਂ ਦੁਕਾਨਾਂ ,ਰੇਸੋਰੇਟ ਅਤੇ ਕੈਟਰਸ ਦੇ ਨਾਲ ਆਉਣ ਵਾਲੀਆ ਪ੍ਰੇਸ਼ਾਨੀਆਂ ਵਿੱਚ ਕਾਫੀ ਕਾਰੀਗਰ ਹੋਵੇਗੀ ਕਿਉਕਿ ਇਹਨਾ ਥਾਵਾਂ ਵਿੱਚ ਲਏ ਗਏ ਸਾਮਾਨ ਦੀ ਸ਼ਿਕਾਇਤ ਅਤੇ ਕਾਰਵਾਈ ਵਿੱਚ ਕਾਫੀ ਪ੍ਰੇਸ਼ਾਨੀਆ ਆਉਦੀਆ ਹਨ । ਹੁਣ 14 ਨੰਬਰਾ ਵਾਲੇ ਐਫ.ਐਸ.ਐਸ.ਏ.ਆਈ. ਰਜ਼ਿਸਟੈਸਨ/ ਲਾਇਸੈਸ ਨੰਬਰ ਹੋਣ ਨਾਲ ਇਹਨਾ ਨੂੰ ਟਰੇਸ ਕਰਨ ਅਤੇ ਕਾਰਵਾਈ ਕਰਨ ਵਿੱਚ ਸੋਖ ਹੋਵੇਗੀ ।