ਕੋਰੋਨਾ ਦੇ ਵੱਧਦੇ ਕੇਸਾਂ ਕਰਕੇ ਪ੍ਰਸ਼ਾਸਨ ਵੱਲੋਂ ਸਖ਼ਤੀ, ਹੋਟਲ ਰੈਸਟੋਰੈਂਟ ਨਾਲ ਜੁੜੇ ਵਪਾਰੀਆਂ ਨੇ ਕਿਹਾ 100 ਕਰੋੜਾਂ ਦੇ ਨੁਕਸਾਨ ਦਾ ਖਦਸ਼ਾ
ਸੰਜੀਵ ਸੂਦ
ਲੁਧਿਆਣਾ, 4 ਜਨਵਰੀ 2022 - ਇਕ ਪਾਸੇ ਜਿਥੇ ਕੋਰੋਨਾ ਦੇ ਮਾਮਲੇ ਲਗਾਤਾਰ ਪੰਜਾਬ ਭਰ ਚ ਵਧਦੇ ਜਾ ਰਹੇ ਨੇ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਹੁਣ ਵ੍ਹਾਈਟ ਕਰਫਿਊ ਦੇ ਨਾਲ ਨਵੀਂਆਂ ਗਾਈਡਲਾਈਂਸ ਜਾਰੀ ਕੀਤੀਆਂ ਹਨ। ਜਿਸ ਵਿੱਚ ਹੋਟਲ ਰੈਸਟੋਰੈਂਟ ਅੰਦਰ 50 ਫ਼ੀਸਦੀ ਗੈਦਰਿੰਗ ਦੀ ਕਟੌਤੀ ਕੀਤੀ ਗਈ ਹੈ। ਉੱਥੇ ਹੀ ਲੋਹੜੀ ਨੂੰ ਲੈ ਕੇ ਪਹਿਲਾਂ ਸਿਰਫ਼ ਲੁਧਿਆਣਾ ਸਗੋਂ ਪੰਜਾਬ ਭਰ ਦੇ ਹੋਟਲਾਂ ਦੇ ਵਿੱਚ ਵੱਡੀ ਤਦਾਦ ਅੰਦਰ ਬੁਕਿੰਗਜ਼ ਹੋ ਰੱਖੀਆਂ ਸਨ, ਅਜਿਹੇ ਚ ਹੁਣ ਸਾਰੀਆਂ ਬੁਕਿੰਗ ਕੈਂਸਲ ਕਰਨ ਲਈ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਫੋਨ ਆ ਰਹੇ ਨੇ। ਹੋਟਲ ਕਾਰੋਬਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਪਿਛਲੀ ਵਾਰ ਕੋਰੋਨਾ ਵਾਇਰਸ ਕਰਕੇ ਸਖਤੀ ਵਧਾਈ ਗਈ ਸੀ ਤਾਂ ਹੋਟਲ ਇੰਡਸਟਰੀ ਨੂੰ ਲਗਪਗ 170 ਦੌੜ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ 100 ਕਰੋੜ ਦਾ ਮੁੜ ਤੋਂ ਪੰਜਾਬ ਦੀ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਨੂੰ ਨੁਕਸਾਨ ਹੋਵੇਗਾ।