ਘਨੌਰ ਇੰਡਸਟਰੀ ਜੋਨ ਬਣਨ ਨਾਲ ਵਧਿਆ ਢੋਆ-ਢੁਆਈ ਦਾ ਕੰਮ - ਜਲਾਲਪੁਰ
ਜੀ ਐਸ ਪੰਨੂ
ਪਟਿਆਲਾ, 14 ਜਨਵਰੀ2022 - ਸੰਭੂ ਅੱਡਾ ਵਿਖੇ ਆਟੋ ਯੂਨੀਅਨ ਵਲੋਂ ਇਕੱਠ ਰੱਖਿਆ ਗਿਆ, ਜਿਸ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਗਗਨਦੀਪ ਸਿੰਘ ਜਲਾਲਪੁਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਇਕੱਠੇ ਹੋਏ ਆਟੋ ਯੂਨੀਅਨ ਮੈਂਬਰਾਂ ਨੇ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਹੱਕ ਵਿਚ ਡੱਟਣ ਦਾ ਐਲਾਨ ਕਰਦਿਆਂ ਕਾਂਗਰਸ ਸਰਕਾਰ ਵਲੋਂ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਗਗਨਦੀਪ ਜਲਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਹਲਕੇ ਨੂੰ ਤਰੱਕੀ ਦੇ ਰਾਹ ਤੇ ਤੋਰਨ ਲਈ ਕਰੀਬ 220 ਕਰੌੜ ਦੀ ਲਾਗਤ ਨਾਲ 550 ਕਿਲੋਮੀਟਰ ਸੜਕਾਂ ਨੂੰ ਚੌੜਾ ਅਤੇ ਮਜਬੂਤ ਕਰਕੇ ਬਣਵਾਇਆ ਜਿਸ ਦੇ ਚਲਦਿਆਂ ਘਨੌਰ ਅੱਜ ਪੰਜਾਬ ਵਿਚ ਵੱਖਰੀ ਪਛਾਣ ਬਣ ਚੁੱਕਾ ਹੈ।ਇਸ ਤੋਂ ਇਲਾਵਾ ਹਲਕੇ ਨੂੰ ਇੰਡਸਟਰੀ ਜੋਨ ਬਣਾਉਣ ਲਈ ਵੱਡੇ ਪੱਧਰ ਤੇ ਇੰਡਸਟਰੀ ਸਥਾਪਤ ਕਰਵਾਈ ਗਈ ਹੈ, ਜਿਸ ਨਾਲ ਢੋਆ—ਢੁਆਈ ਦੇ ਧੰਦੇ ਨਾਲ ਜੁੜੇ ਮੇਰੇ ਭਰਾਵਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮਿਲਣਾ ਸੁਰੂ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿਚ ਆਟੋ ਯੂਨੀਅਨ ਨਾਲ ਜੁੜੇ ਮੇਰੇ ਭਰਾਵਾਂ ਨੂੰ ਹੋਰ ਕੰਮ ਮਿਲਣਾ ਸੁਰੂ ਹੋ ਜਾਵੇਗਾ।
ਇਸ ਮੌਕੇ ਯੂਥ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਰੌਸ਼ਨ ਨਨਹੇੜਾ ਬਲਾਕ ਸੰਮਤੀ ਮੈਂਬਰ, ਲੱਖਾ ਸਰਪੰਚ ਕਬੂਲਪੁਰ, ਜਗਤਾਰ ਸਿੰਘ ਸਰਪੰਚ ਬਪਰੌਰ, ਬਲਵਿੰਦਰ ਸਿੰਘ ਭੂਰਾ ਸਰਪੰਚ ਸਰਾਏ ਮੁਗਲ, ਅਮਰਿੰਦਰ ਸਿੰਘ, ਹੁਸਿ਼ਆਰ ਸਿੰਘ, ਹਰਵਿੰਦਰ ਸਿੰਘ, ਬਲਕਾਰ ਸਿੰਘ, ਸੁਰੇਸ਼ ਕੁਮਾਰ, ਕੁਲਦੀਪ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸੰਧਾਰਸੀ, ਗੁਰਮੁੱਖ ਸਿੰਘ, ਸੁਰੇਸ਼ ਕੁਮਾਰ ਘੁੰਗਰਾਂ, ਜਸਵੰਤ ਸਿੰਘ, ਸਿੰਗਾਰਾ ਸਿੰਘ, ਸੋਨੂੰ ਨਨਹੇੜਾ, ਰਵੇਲ ਸਿੰਘ ਸੰਭੂ, ਸੋਨੂੰ ਸੰਭੂ ਅਤੇ ਗਿਆਨ ਸਿੰਘ ਆਟੋ ਯੂਨੀਅਨ ਦੇ ਹੋਰ ਵੀ ਮੈਂਬਰ ਮੌਜੂਦ ਰਹੇ।