ਫਰੀਦਕੋਟ ਨੂੰ ਫਰੀਦਾਬਾਦ ਦੀ ਤਰਜ 'ਤੇ ਇੰਡਸਟਰੀਅਲ ਜ਼ਿਲ੍ਹਾ ਬਣਾਇਆ ਜਾਵੇਗਾ : ਗੌਰਵ ਕੱਕੜ
- ਫਰੀਦਕੋਟ ਵਿਧਾਨਸਭਾ ਖੇਤਰ ਵਿੱਚ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਜਬਰਦਸਤ ਹੁੰਗਾਰਾ
- ਬੀਜੇਪੀ ਚੋਣ ਕਮੇਟੀ ਵਲੋਂ ਗੌਰਵ ਕੱਕੜ ਦਾ ਨਾਂਅ ਤੈਅ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਦਿੱਤੀ ਸੀ ਜਾਣਕਾਰੀ
ਦੀਪਕ ਗਰਗ
ਫਰੀਦਕੋਟ 23 ਜਨਵਰੀ 2022 - ਫਰੀਦਕੋਟ ਵਿਧਾਨਸਭਾ ਖੇਤਰ ਵਿੱਚ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੀ ਚੋਣ ਮੁਹਿੰਮ ਨੂੰ ਜਬਰਦਸਤ ਹੁੰਗਾਰਾ ਮਿਲਦਾ ਸਾਫ ਦਿਖ ਰਿਹਾ ਹੈ। ਟਿਕਟ ਮਿਲਣ ਦੇ ਐਲਾਨ ਤੋਂ ਤੁਰੰਤ ਬਾਅਦ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲੈਣ ਉਪਰਾਂਤ ਗੌਰਵ ਕੱਕੜ ਨੇ ਤੁਰੰਤ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਫਰੀਦਕੋਟ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਡੋਰ ਟੁ ਡੋਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਅੱਜ ਗੌਰਵ ਕੱਕੜ ਵਲੋਂ ਜਿਲੇ ਦੇ ਕੁਝ ਪਿੰਡਾਂ ਵਿੱਚ ਵੀ ਡੋਰ ਟੁ ਡੋਰ ਮੁਹਿੰਮ ਚਲਾਕੇ 20 ਫਰਵਰੀ ਨੂੰ ਕਮਲ ਵਾਲਾ ਬਟਨ ਦੱਬਣ ਦੀ ਅਪੀਲ ਕੀਤੀ ਗਈ।
ਗੌਰਵ ਕੱਕੜ ਨੇ ਕਿਹਾ ਕਿ ਮੈਨੂੰ ਬਾਬਾ ਫਰੀਦ ਜੀ ਦੇ ਆਸ਼ੀਰਵਾਦ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਾਜਨੈਤਿਕ ਪਾਰਟੀ ਬੀਜੇਪੀ ਦਾ ਲੰਬੇ ਸਮੇਂ ਤੋਂ ਕਾਰਜਕਰਤਾ ਹੋਣ ਨਾਤੇ ਟਿਕਟ ਦੇਕੇ ਜੋ ਸੰਨਮਾਨ ਦਿੱਤਾ ਗਿਆ ਹੈ। ਊਸ ਨਾਲ ਸਿਰਫ ਆਪਣੀ ਪਾਰਟੀ ਲਈ ਹੀ ਨਹੀਂ ਸਗੋਂ ਮੇਰੇ ਸ਼ਹਿਰ , ਮੇਰੇ ਵਿਧਾਨਸਭਾ ਹਲਕੇ, ਮੇਰੇ ਜਿਲੇ ਦੇ ਲੋਕਾਂ ਪ੍ਰਤੀ ਮੇਰੀ ਜਿੰਮੇਵਾਰੀ ਵੱਧ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਸੁੱਬੇ ਦੇ ਸੱਮਝਦਾਰ ਲੋਕ ਜਾਣਦੇ ਹਨ ਕਿ ਜੇਕਰ ਸੁੱਬੇ ਵਿੱਚ ਵੀ ਬੀਜੇਪੀ ਦੀ ਡਬਲ ਇੰਜਨ ਵਾਲੀ ਸਰਕਾਰ ਬਣ ਗਈ ਤਾਂ ਸੁੱਬਾ ਤਰੱਕੀਆਂ ਦੀ ਬੁਲੰਦੀ ਤੇ ਪਹੁੰਚ ਜਾਵੇਗਾ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀੰ 20 ਫਰਵਰੀ ਨੂੰ ਕਮਲ ਵਾਲਾ ਬਟਨ ਦੱਬਕੇ ਮੇਰੀ ਮਦਦ ਕਰੋ। ਮੈਂ ਇਹ ਸੀਟ ਜਿੱਤਕੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਝੋਲੀ ਵਿੱਚ ਪਾਕੇ ਬਦਲੇ ਵਿੱਚ ਜਿਲਾ ਫਰੀਦਕੋਟ ਲਈ ਉਹ ਤੋਹਫੇ ਲੈਕੇ ਆਊਂਗਾ ਜਿਸ ਬਾਰੇ ਹੁਣ ਤੱਕ ਇਲਾਕੇ ਦੇ ਲੋਕਾਂ ਨੇ ਸੋਚਿਆ ਤੱਕ ਨਹੀਂ ਹੋਵੇਗਾ।
ਗੌਰਵ ਕੱਕੜ ਨੇ ਕਿਹਾ ਕਿ ਫਰੀਦਕੋਟ ਜਿਲੇ ਨੂੰ ਇੰਡਸਟਰੀਅਲ ਟਾਊਨ ਫਰੀਦਾਬਾਦ ਦੀ ਤਰਜ ਤੇ ਇੰਡਸਟਰੀਅਲ ਜਿਲੇ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ ਅਤੇ ਇਥੇ ਵੱਡੇ ਸਰਕਾਰੀ ਅਤੇ ਨਿੱਜੀ ਉਦਯੋਗ ਲਿਆਂਦੇ ਜਾਣਗੇ। ਤਾਂ ਮੇਰੇ ਜਿਲੇ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਰੋਜਗਾਰ ਮਿਲ ਸਕੇ। ਬਾਬਾ ਫਰੀਦ ਦੀ ਨਗਰੀ ਫਰੀਦਕੋਟ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ। ਮੈਡੀਕਲ ਦੀ ਪੜਾਈ ਲਈ ਇਸ ਸ਼ਹਿਰ ਦਾ ਪੂਰੇ ਦੇਸ਼ ਵਿੱਚ ਨਾਂਅ ਹੈ।
10 ਮਾਰਚ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸੁੱਬੇ ਵਿੱਚ ਬੀਜੇਪੀ ਦੀ ਸਰਕਾਰ ਆਊਨ ਤੇ ਮੈਨੇਜਮੈਂਟ ਅਤੇ ਇੰਜਨੀਅਰੀਂਗ ਦੀ ਪੜਾਈ ਲਈ ਵੀ ਇਥੇ ਵੱਡਾ ਕਾਲੇਜ ਲਿਆਂਦਾ ਜਾਵੇਗਾ। ਜਿਸਦੇ ਚਲਦੇ ਮੇਰੇ ਜਿਲੇ ਦੇ ਬੱਚਿਆਂ ਨੂੰ ਐਮਬੀਏ , ਐਮ ਟੈਕ, ਸੀਏ, ਸੀ ਐਸ ਦੀ ਪੜਾਈ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ। ਇਸ ਕਾਲੇਜ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਪੜਾਈ ਪੁਰੀ ਕਰਦੇ ਹੀ ਚੰਗੀ ਨੌਕਰੀ ਮਿਲੇਗੀ। ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਕੁੜੀਆਂ ਲਈ ਸਿੱਖਿਆ ਦੇ ਰਾਹ ਆਸਾਨ ਬਣਾਏ ਜਾਣਗੇ। ਨੌਜਵਾਨਾਂ ਨੂੰ ਪੜਾਈ ਲਈ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਜਿਲੇ ਦੇ ਵਿਕਾਸ ਲਈ ਇਸਨੂੰ ਮੋਗਾ ਰੇਲਵੇ ਲਾਈਨ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਵੱਡੇ ਭਰਾ ਦੇ ਰੋਲ ਵਿਚ ਹੈ। ਜਿਸਦੇ ਚਲਦੇ ਪੰਜਾਬ ਲੋਕ ਕਾਂਗਰਸ ਅਤੇ ਅਕਾਲੀਂ ਦਲ ਸੰਯੁਕਤ ਨਾਲ ਸਾਡਾ ਗਠਜੋੜ ਹੈ। ਕੋਟਕਪੂਰਾ ਵਿਧਾਨਸਭਾ ਤੋਂ ਪੰਜਾਬ ਲੋਕ ਕਾਂਗਰਸ ਅਤੇ ਜੈਤੋ ਵਿਧਾਨਸਭਾ ਖੇਤਰ ਤੋਂ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਚੋਣ ਲੜ ਰਹੇ ਹਨ। ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੋਣ ਕਰਕੇ ਸਾਡੀ ਜਿੱਮੇਵਾਰੀ ਵੱਧ ਹੈ। ਸੁੱਬੇ ਵਿੱਚ ਇਸ ਗਠਜੋੜ ਦੀ ਸਰਕਾਰ ਆਊਨ ਤੇ ਜਿਲੇ ਦੇ ਸਾਰੇ ਪਿੰਡਾਂ ਨੂੰ ਮਾਡਲ ਪਿੰਡ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਖੁਦ ਕਲੋਨਾਇਜਰ ਹੋਣ ਕਰਕੇ ਜਾਣਦਾ ਹਾਂ ਕਿ ਰੇਤੇ ਦੀ ਬਲੈਕ ਕਾਰਣ ਆਮ ਲੋਕਾਂ ਲਈ ਮਕਾਨ ਬਣਾਉਣਾ ਕਿੰਨਾ ਮਹਿੰਗਾ ਹੋ ਗਿਆ ਹੈ। ਸੁੱਬੇ ਵਿੱਚ ਸਾਡੀ ਸਰਕਾਰ ਆਉਂਦੇ ਹੀ ਨਾਜਾਇਜ ਮਾਈਨਿੰਗ ਕਰਕੇ ਰੇਤੇ ਦੀ ਬਲੈਕ ਕਰਨ ਵਾਲੇ ਫੜਕੇ ਅੰਦਰ ਕੀਤੇ ਜਾਣਗੇ। ਨਾਲ ਹੀ ਸਹੀ ਲੋੜਵੰਦਾਂ ਨੂੰ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਬਣਾਕੇ ਦਿੱਤੇ ਜਾਣਗੇ।
ਇਥੇ ਇਹ ਜਿਕਰ ਯੋਗ ਹੈ ਕਿ ਗੌਰਵ ਕੱਕੜ ਦੀ ਚੋਣ ਮੁਹਿੰਮ ਨੂੰ ਮਿਲ ਰਹੇ ਜਬਰਦਸਤ ਹੁੰਗਾਰੇ ਤੋਂ ਬਾਅਦ ਕਾਂਗਰਸ, ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਜਾਪ ਰਹੀਆਂ ਹਨ।
ਇਹ ਵੀ ਜਾਨਣ ਯੋਗ ਹੈ ਕਿ ਬੀਜੇਪੀ ਦੀ ਚੋਣ ਕਮੇਟੀ ਨੇ ਫਰੀਦਕੋਟ ਤੋਂ ਚੋਣ ਲੜਨ ਲਈ ਗੌਰਵ ਕੱਕੜ ਦੇ ਨਾਂਅ ਦਾ ਐਲਾਨ ਕਰਨ ਤੋਂ ਪਹਿਲਾਂ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨਾਲ ਵਰਚੁਅਲ ਮੀਟਿੰਗ ਕਰਕੇ ਉਨ੍ਹਾਂ ਨੂੰ ਗੌਰਵ ਕੱਕੜ ਬਾਰੇ ਜਾਣਕਾਰੀ ਵੀ ਦਿੱਤੀ ਹੈ। ਪ੍ਰਧਾਨਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਹੀ ਗੌਰਵ ਕੱਕੜ ਸਮੇਤ ਬਾਕੀ ਵਿਧਾਨਸਭਾ ਹਲਕਿਆਂ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।