ਪਿਆਕੜਾਂ ਨੂੰ ਲੱਗੀਆਂ ਮੌਜਾਂ, ਸਸਤੀ ਹੋਈ ਸ਼ਰਾਬ, ਪੜ੍ਹੋ ਕਿਉਂ
ਚੰਡੀਗੜ੍ਹ, 5 ਜੂਨ, 2022: ਪੰਜਾਬ ਵਿਚ ਅੱਜ 5 ਜੂਨ ਦੀ ਸ਼ਾਮ ਨੂੰ ਸ਼ਰਾਬ ਸਸਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਗਈਆਂ ਜਿਹਨੂੰ ਵਿਚ ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਸ਼ਰਾਬ 50 ਫ਼ੀਸਦੀ ਸਸਤੀ ਹੋ ਗਈ ਹੈ ਤੇ ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਕੀਤੀ ਹੈ। ਜਦੋਂ ਬਾਬੂਸ਼ਾਹੀ ਨੇ ਸਰਕਾਰੇ ਦਰਬਾਰੇ ਚੈੱਕ ਕੀਤਾ ਤਾਂ ਇਹ ਸਾਹਮਣੇ ਆਇਆ ਕਿ ਸਰਕਾਰ ਵੱਲੋਂ ਨਵੀਂ ਨੀਤੀ 1 ਜੁਲਾਈ 2022 ਤੋਂ ਲਾਗੂ ਕੀਤੀ ਜਾਵੇਗੀ ਤੇ ਇਹ ਨੀਤੀ ਹਾਲੇ ਤਿਆਰ ਕੀਤੀ ਜਾ ਰਹੀ ਹੈ।
ਮਾਰਕੀਟ ਵਿਚ ਜੋ ਸ਼ਰਾਬ ਸਸਤੀ ਵਿਕ ਰਹੀ ਹੈ, ਉਹ ਸ਼ਰਾਬ ਦੇ ਮੌਜੂਦਾ ਠੇਕੇਦਾਰਾਂ ਵੱਲੋਂ 30 ਜੂਨ ਤੱਕ ਆਪਣਾ ਸਟਾਕ ਖ਼ਤਮ ਕਰਨ ਦੇ ਮਕਸਦ ਨਾਲ ਸਸਤੀ ਸ਼ਰਾਬ ਵੇਚੀ ਜਾ ਰਹੀ ਹੈ।