ਪ੍ਰਦੂਸ਼ਣ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਰੂਪ ਐਲੂਮੀਨੀਅਮ ਫੈਕਟਰੀ ਸੰਧਾਰਸੀ
ਕੁਲਵੰਤ ਸਿੰਘ ਬੱਬੂ
- ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਸੌ ਰਹੇ ਨੇ ਕੁੰਭਕਰਨੀ ਨੀਂਦ
ਸ਼ੰਭੂ/ਘਨੌਰ 2 ਅਗਸਤ 2022 - ਹਲਕਾ ਘਨੌਰ ਅਧੀਨ ਆਉਂਦੇ ਆਉਂਦੇ ਪਿੰਡ ਸੰਧਾਰਸੀ ਘਨੌਰ ਪਟਿਆਲਾ ਰੋਡ ਉਪਰ ਸਥਿਤ ਰੂਪ ਐਲੂਮੀਨੀਅਮ ਜੋ ਕਿ ਪੁਰਾਣੇ ਐਲਮੀਨੀਅਮ ਨੂੰ ਪਿੰਗਲਾ ਕੇ ਨਵੇਂ ਐਲਮੀਨੀਅਮ ਦਾ ਰੂਪ ਦਿੱਤਾ ਜਾਂਦਾ ਹੈ। ਉੱਘੇ ਸਮਾਜ ਸੇਵੀ ਹਰਵਿੰਦਰ ਸੰਧਾਰਸੀ ਤੇ ਹੋਰ ਪਿੰਡਾਂ ਵਾਲਿਆਂ ਨੇ ਦੱਸਿਆ ਕੀ ਫੈਕਟਰੀ ਵਿਚੋਂ ਨਿਕਲਣ ਵਾਲੇ ਧੂੰਏਂ ਕਾਰਨ ਆਸਪਾਸ ਦੇ ਇਲਾਕੇ ਵਿੱਚ ਧੂੰਆ ਫੈਲ ਜਾਂਦਾ ਹੈ ਜਿਸ ਕਾਰਨ ਉਥੇ ਰਹਿਣ ਵਾਲੇ ਸਾਹ ਲੈਣ ਵਿੱਚ ਵਿੱਕਦਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਸ ਫੈਕਟਰੀ ਦੇ ਭੱਠੀ ਵਿਚੋਂ ਨਿਕਲਣ ਵਾਲੇ ਧੂੰਏਂ ਕਾਰਨ ਜਿੱਥੇ ਗੰਭੀਰ ਬਿਮਾਰੀਆਂ ਨੂੰ ਜਨਮ ਦਿੱਤਾ ਜਾ ਰਿਹਾ ਹੈ। ਜਿਸ ਤੇ ਨਾ ਤਾਂ ਫੈਕਟਰੀ ਪ੍ਰਬੰਧਨ ਧਿਆਨ ਦੇ ਰਿਹਾ ਹੈ ਨਾ ਹੀਂ ਪਲਿਉਸ਼ਨ ਕੰਟਰੋਲ ਬੋਰਡ। ਜੇਕਰ ਸਮਾਂ ਰਹਿੰਦੀਆਂ ਇਸ ਤੇ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੀ ਗੰਭੀਰ ਬੀਮਾਰੀ ਜਾਂ ਨਜ਼ਦੀਕ ਲੱਗਦੇ ਪਿੰਡਾਂ ਦੇ ਵਸਨੀਕ ਅਤੇ ਰੋਡ ਉਪਰੋਂ ਗੁਜ਼ਰਨ ਵਾਲੇ ਵਾਲੇ ਰਾਹਗੀਰਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਕੀ ਕਹਿੰਦੇ ਨੇ ਫੈਕਟਰੀ ਪ੍ਰਬੰਧਕ
ਜਦੋਂ ਇਸ ਜ਼ਹਿਰੀਲੇ ਧੂੰਏਂ ਲਈ ਫੈਕਟਰੀ ਦੇ ਜਰਨਲ ਮੈਨੇਜਰ ਵਿਕਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲੋਂ ਲਗਾਏ ਜਾ ਰਹੇ ਪਾਵਰ ਕੱਟਾਂ ਕਾਰਨ ਇਹ ਸਮੱਸਿਆ ਸਾਹਮਣੇ ਆ ਰਹੀ ਹੈ। ਜਦੋਂ ਭੱਠੀ ਨੂੰ ਦੁਬਾਰਾ ਚਲਾਇਆ ਜਾਂਦਾ ਹੈ ਤਾਂ ਉਸ ਵਿਚੋਂ ਧੂੰਆਂ ਨਿਕਲਦਾ ਹੈ ਉਨ੍ਹਾਂ ਕਿਹਾ ਕਿ ਇਹ ਧੂੰਆਂ ਬਰਸਾਤੀ ਸੀਜਨ ਜਾਂ ਫਿਰ ਭੱਠੀ ਦੇ ਦੁਬਾਰਾ ਚੱਲਣ ਕਾਰਨ ਦਿਖਦਾ ਹੈ। ਜਿਸ ਦਾ ਕੋਈ ਵੀ ਠੋਸ ਹੱਲ ਨਹੀਂ ਹੈ ਪ੍ਰੰਤੂ ਅਸੀਂ ਫਿਰ ਵੀ ਇਸ ਉੱਪਰ ਕੰਮ ਕਰ ਰਹੇ ਹਾਂ। ਪ੍ਰੰਤੂ ਸਵਾਲ ਇੱਥੇ ਇਹ ਵੀ ਨਿਕਲਦਾ ਹੈ ਕਿ ਸਮਾਜ ਸੇਵੀ ਅਤੇ ਸਰਕਾਰਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉਪਰਾਲੇ ਕਰ ਰਹੀਆਂ ਹਨ ਪ੍ਰੰਤੂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਤਾਂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਜੇਕਰ ਸਮਾਂ ਰਹਿੰਦੇ ਇਸ ਉਪਰ ਕਾਰਵਾਈ ਨਾ ਕੀਤੀ ਗਈ ਤਾਂ ਗੰਭੀਰ ਬਿਮਾਰੀਆਂ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਜਦੋਂ ਕਈ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਾ ਹੋ ਸਕੀ।