਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ਤੇ ਨਹੀਂ ਲਾਇਆ GST - ਕੋਈ ਨੋਟਿਸ ਨਹੀਂ ਦਿੱਤਾ -CBIC ਦਾ ਦਾਅਵਾ
ਨਵੀਂ ਦਿੱਲੀ , 4 ਅਗਸਤ , 2022: Central Board of Indirect Taxes & Customs ਨੇ ਦਾਅਵਾ ਕੀਤਾ ਹੈ
ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ਤੇ ਕੋਈ GST ਨਹੀਂ ਲਾਇਆ ਗਿਆ ਅਤੇ ਇਸ ਨੂੰ ਭਰਨ ਲਈ ਕੋਈ ਨੋਟਿਸ ਨਹੀਂ ਦਿੱਤਾ. ਇਹ ਕਿਹਾ ਗਿਆ ਕਿ ਇਸ ਸਬੰਧੀ ਛਪੀਆਂ ਖ਼ਬਰਾਂ / ਬਿਆਨਾਂ ਵਿਚ ਸਚਾਈ ਨਹੀਂ .
ਬੋਰਡ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਖ਼ਬਰਾਂ ਵਿਚ ਕੋਈ ਸਚਾਈ ਨਹੀਂ ਕਿ ਜ਼ਿਕਰ ਅਧੀਨ ਅੰਮ੍ਰਿਤਸਰ ਦੀਆਂ ਤਿੰਨ ਸਰਾਂਵਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਅਤੇ ਹੋ ਸਕਦਾ ਹੈ ਉਨ੍ਹਾਂ ਆਪਣੇ ਆਪ ਹੀ 18 ਜੁਲਾਈ ਤੋਂ GST ਜਮਾਂ ਕਰਾ ਦਿੱਤਾ ਹੋਵੇ .
ਬੋਰਡ ਵੱਲੋਂ ਕੀਤੇ ਟਵੀਟਸ ਵਿਚ ਇਹ ਕਿਹਾ ਗਿਆ ਹੈ ਕਿ ਸਰਕਾਰ ਦਾ ਸਪਸ਼ਟ ਫ਼ੈਸਲਾ ਲਾਗੂ ਹੈ ਕਿ ਧਾਰਮਿਕ ਸੰਸਥਾਵਾਂ ਅਤੇ ਚੈਰੀਟੇਬਲ ਟਰੱਸਟਾਂ ਵੱਲੋਂ ਚਲਾਈਆਂ ਜਾ ਰਹੀਆਂ ਸਰਾਂਵਾਂ ਜੋ ਕਿ 1000 ਰੁਪਏ ਤੋਂ ਘਟ ਰੂਮ ਰੈਂਟ ਲੈਂਦੀਆਂ ਹਨ , ਇਨ੍ਹਾਂ ਤੇ ਕੋਈ GST ਲਾਗੂ ਨਹੀਂ ਹੈ ਭਾਵ ਅਜਿਹੇ ਅਦਾਰਿਆਂ ਨੂੰ ਜੀ.ਐੱਸ.ਟੀ. ਤੋਂ ਛੋਟ ਦਿੱਤੀ ਗਈ ਹੈ .
ਇਸ ਦੇ ਨਾਲ ਇਸ ਛੋਟ ਨੂੰ ਦਰਸਾਉਂਦਾ 1806-2017 ਦਾ ਨੋਟੀਫ਼ਿਕੇਸ਼ਨ ਵੀ ਲਾਇਆ ਗਿਆ ਹੈ ਜਿਸ ਦੀ ਕਾਪੀ ਇਹ ਹੈ :
In this regard it is to clarify that no notice has been issued to any of these Sarais. These Sarais may have on their own opted to pay GST. (6/9)
— CBIC (@cbic_india) August 4, 2022
Certain sections of the media and social media are spreading the message that GST has recently been imposed with effect from 18 July, 2022 even on ‘Sarais’ run by religious/charitable trusts. This is not true. (1/9) The correct position is detailed below: @nsitharaman @PIB_India
— CBIC (@cbic_india) August 4, 2022